ਪੰਜਾਬ

punjab

ETV Bharat / state

ਟਰੈਕਟਰ ਪਿੱਛੇ ਪਾਈਆਂ ਤਵੀਆਂ ਨਾਲ ਵੱਜਣ ਕਾਰਨ ਨੌਜਵਾਨ ਦੀ ਮੌਤ - ਹੀਰਾ ਚੰਦ ਦੀ ਸੜਕ ਹਾਦਸੇ ਵਿੱਚ ਮੌਤ

ਗੁਰਦਾਸਪੁਰ ਦੇ ਪਿੰਡ ਧੁਪਸੜੀ ਦੇ ਰਹਿਣ ਵਾਲੇ ਨੌਜਵਾਨ ਹੀਰਾ ਚੰਦ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਟਰੈਕਟਰ ਪਿੱਛੇ ਪਾਈਆਂ ਤਵੀਆਂ ਨਾਲ ਵੱਜਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

death of a young man hit by the Disc harrow
death of a young man hit by the Disc harrow

By

Published : Dec 8, 2022, 5:58 PM IST

ਗੁਰਦਾਸਪੁਰ: ਪਿੰਡ ਧੁਪਸੜੀ ਦੇ ਰਹਿਣ ਵਾਲੇ ਨੌਜਵਾਨ ਹੀਰਾ ਚੰਦ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਧਾਰੀਵਾਲ ਦੇ ਪਿੰਡ ਪੀਰਦੀ ਸੈਨ ਬਾਈਪਾਸ ਨੇੜੇ ਵਾਪਰਿਆਂ, ਟਰੈਟਰ ਪਿੱਛੇ ਪਾਈਆਂ ਤਵੀਆਂ ਨਾਲ ਵੱਜਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

death of a young man hit by the Disc harrow

ਕਿਵੇ ਹੋਇਆ ਹਾਦਸਾ:ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਹੀਰਾ ਚੰਦ ਆਪਣੇ ਦੋਸਤ ਨਾਲ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਤਲਵੰਡੀ ਵਿਰਕ ਗਿਆ ਸੀ। ਜਦੋਂ ਉਹ ਵਾਪਿਸ ਆ ਰਿਹਾਂ ਸੀ ਤਾਂ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਇਕ ਟ੍ਰੈਕਟਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟ੍ਰੈਕਟਰ ਦੇ ਮਗਰ ਲੱਗੀਆ ਤਵੀਆਂ ਉਸ ਦੇ ਪੇਟ ਵਿੱਚ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

death of a young man hit by the Disc harrow

ਪਰਿਵਾਰ ਵੱਲੋ ਇਨਸਾਫ ਦੀ ਮੰਗ: ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟ੍ਰੈਕਟਰ ਚਾਲਕ ਦੀ ਗਲਤੀ ਨਾਲ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ। ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਟਰੈਕਟਰ ਚਾਲਕ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੁਲਿਸ ਵੱਲੋ ਕਾਰਵਾਈ: ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਟਰੈਕਟਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੈਕਟਰ ਚਾਲਕ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:-ਏਡੀਜੀਪੀ ਨੇ ਕੀਤਾ ਰੇਲਵੇ ਜੰਕਸ਼ਨ ਦਾ ਕੀਤਾ ਦੌਰਾ ਸਮੱਸਿਆ ਹੱਲ ਕਰਨ ਦਾ ਦਿੱਤਾ ਭਰੋਸਾ

ABOUT THE AUTHOR

...view details