ਪੰਜਾਬ

punjab

By

Published : May 11, 2021, 5:05 PM IST

ETV Bharat / state

ਕੋਰੋਨਾ ਪੀੜਤ ਪਿਓ ਨੂੰ ਧੀ ਨੇ ਘਰੋਂ ਕੱਢਿਆ ਬਾਹਰ

ਪਿੰਡ ਕਾਲਾ ਬਾਲਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਕੋਰੋਨਾ ਪੀੜਤ ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ ਗਿਆ। ਜਿਸਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰਿਆ।

ਕੋਰੋਨਾ ਪੀੜਤ ਪਿਓ ਨੂੰ ਧੀ ਨੇ ਘਰੋਂ ਕੱਢਿਆ ਬਾਹਰ
ਕੋਰੋਨਾ ਪੀੜਤ ਪਿਓ ਨੂੰ ਧੀ ਨੇ ਘਰੋਂ ਕੱਢਿਆ ਬਾਹਰ

ਗੁਰਦਾਸਪੁਰ: ਕੋਰੋਨਾ ਦੇ ਕਹਿਰ ਦੇ ਚੱਲਦੇ ਹੁਣ ਰਿਸ਼ਤੇ ਵੀ ਆਪਣੇ ਰੰਗ ਬਦਲਦੇ ਹੋਏ ਨਜਰ ਆ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਜਿਲ੍ਹਾਂ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਪਿੰਡ ਕਾਲਾ ਬਾਲਾ ਵਿਖੇ ਇੱਕ ਪਿਤਾ ਨੂੰ ਧੀ ਨੇ ਇਸ ਲਈ ਘਰ ਤੋਂ ਬਾਹਰ ਕੱਢ ਦਿੱਤਾ ਕਿਉਂਕਿ ਉਸਦਾ ਪਿਤਾ ਕੋਰੋਨਾ ਪੀੜਤ ਹੋ ਗਿਆ ਹੈ। ਜਿਸ ਤੋਂ ਦੁਖੀ ਪਿਤਾ ਨੇ ਪਿੰਡ ਦੀ ਡਿਸਪੈਂਸਰੀ ਵਿੱਚ ਹੀ ਪੈਂਦੀ ਹੋਈ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹਿਆ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸਨੂੰ ਟੈਂਕੀ ਤੋਂ ਹੇਠਾਂ ਉਤਾਰਿਆ।

ਕੋਰੋਨਾ ਪੀੜਤ ਪਿਓ ਨੂੰ ਧੀ ਨੇ ਘਰੋਂ ਕੱਢਿਆ ਬਾਹਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਰੋਨਾ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਸਮੇਤ ਘਰ ਵਿੱਚ ਰਹਿੰਦਾ ਸੀ ਅਤੇ ਉਸਦਾ 6 ਮਈ ਨੂੰ ਕੋਰੋਨਾ ਦਾ ਸੈਂਪਲ ਲਿਆ ਗਿਆ ਜਿਸਦੀ ਐਤਵਾਰ ਦੀ ਸ਼ਾਮ ਨੂੰ ਰਿਪੋਰਟ ਮਿਲੀ। ਰਿਪੋਰਟ ਵਿੱਚ ਉਹ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ। ਜਿਸ ਤੋਂ ਬਾਅਦ ਉਸਨੇ ਇਹ ਗੱਲ ਆਪਣੇ ਘਰ ਦੱਸੀ ਤਾਂ ਘਰ ਦੇ ਮੈਂਬਰ ਮਾਨਸਿਕ ਦਬਾਅ ਹੇਠ ਆ ਗਏ ਅਤੇ ਇਹ ਵਿਅਕਤੀ ਰਾਤ ਸਮੇਂ ਹੀ ਘਰ ਤੋਂ ਬਾਹਰ ਚੱਲਿਆ ਗਿਆ।

ਦੂਜੇ ਪਾਸੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਰੋਨਾ ਪੀੜਤ ਵਿਅਕਤੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਬੈਠਾ ਹੈ। ਬਾਅਦ ਚ ਪਤਾ ਚੱਲਾ ਕਿ ਵਿਅਕਤੀ ਨੂੰ ਉਸਦੀ ਧੀ ਨੇ ਘਰੋਂ ਬਾਹਰ ਕੱਢ ਦਿੱਤਾ ਹੈ। ਜਿਸ ਕਾਰਨ ਉਹ ਪਰੇਸ਼ਾਨ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ ਹੈ। ਫਿਲਹਾਲ ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ ਅਤੇ ਜੇਕਰ ਪੀੜਤ ਵਿਅਕਤੀ ਦੀ ਸਿਹਤ ਵਿਗੜਦੀ ਹੈ ਤਾਂ ਉਸਨੂੰ ਗੁਰਦਾਸਪੁਰ ਜਾਂ ਹੋਰ ਕਿਸੇ ਵੱਡੇ ਹਸਪਤਾਲ ਵਿੱਚ ਇਲਾਜ ਲਈ ਵੀ ਭੇਜਿਆ ਜਾ ਸਕਦਾ ਹੈ।

ਇਹ ਵੀ ਪੜੋ: ਕੋਰੋਨਾ ਤੋਂ ਬਚਾਅ ਲਈ ਬਰਨਾਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਬਣਾਇਆ ਆਕਸੀਮੀਟਰ ਬੈਂਕ

ABOUT THE AUTHOR

...view details