ਪੰਜਾਬ

punjab

ETV Bharat / state

ਪਿੱਟਬੁਲ ਕੁੱਤੇ ਨੇ ਕੀਤਾ ਬੱਚੇ ਨੂੰ ਗੰਭੀਰ ਜ਼ਖਮੀ - ਹਮਲਾ ਕਰ ਦਿੱਤਾ

ਬਟਾਲਾ ਵਿਖੇ ਪਿੱਟਬੁੱਲ ਕੁੱਤੇ ਨੇ ਬੱਚੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਵੱਲੋਂ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤਸਵੀਰ
ਤਸਵੀਰ

By

Published : Mar 15, 2021, 10:46 AM IST

ਬਟਾਲਾ: ਅਕਸਰ ਹੀ ਪਿੱਟਬੁੱਲ ਕੁੱਤੇ ਦੇ ਕਹਿਰ ਨੂੰ ਲੈ ਕੇ ਮਾਮਲੇ ਸਾਮਣੇ ਆ ਰਹੇ ਹਨ ਇੱਕ ਅਜਿਹਾ ਹੀ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ’ਚ ਸਤਸੰਗ ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟਬੁੱਲ ਕੁੱਤੇ ਵੱਲੋਂ ਬੁਰ੍ਹੀ ਤਰ੍ਹਾਂ ਨੋਚ ਕੇ ਜ਼ਖਮੀ ਕੀਤਾ ਗਿਆ। ਦੱਸ ਦਈਏ ਕਿ ਗ੍ਰੀਨ ਐਵੇਨਿਊ ਇੱਕ ਕੋਠੀ ’ਚ ਹੋ ਰਹੇ ਸਤਸੰਗ ਦੌਰਾਨ ਉੱਥੇ ਸ਼ਾਮਲ ਇੱਕ ਪਰਿਵਾਰ ਦਾ ਬੱਚਾ ਜਦੋ ਬਾਹਰ ਖੜਾ ਸੀ ਤਾਂ ਅਚਾਨਕ ਗੁਆਂਢ ਘਰ ਚ ਪਾਲਤੂ ਪਿੱਟਬੁੱਲ ਕੁੱਤੇ ਨੇ ਛੋਟੇ ਬੱਚੇ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਚ ਕੁੱਤੇ ਨੇ ਬੱਚੇ ਨੂੰ ਬੂਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।

ਬਟਾਲਾ

ਪਰਿਵਾਰ ਵੱਲੋਂ ਇਨਸਾਫ ਦੀ ਮੰਗ

ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਤੋਂ ਬਾਅਦ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਖਤਰਨਾਕ ਕੁੱਤੇ ਨੂੰ ਪਾਲਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਮਜਬੂਰ ਪਰਿਵਾਰ ਕਾਨਿਆਂ ਦੀ ਝੁੱਗੀ ਵਿੱਚ ਰਹਿਣ ਨੂੰ ਮਜਬੂਰ

ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕੁੱਤੇ ਮਾਲਕਾਂ ਦੇ ਘਰ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੀੜਤ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਹਾਸਿਲ ਕਰ ਲਿਆ ਹੈ ਜਿਸ ਤੋਂ ਬਾਅਦ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details