ਪੰਜਾਬ

punjab

ETV Bharat / state

2022 ਚੋਣਾਂ 'ਚ ਕੈਪਟਨ ਹੀ ਹੋਣਗੇ ਮੁੱਖ ਮੰਤਰੀ - ਐਮ.ਐਲ.ਏ ਫਤਿਹਜੰਗ ਸਿੰਘ ਬਾਜਵਾ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਅਤੇ ਕਿਹਾ ਕਿ 2022 ਚੋਣਾਂ ਲਈ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦਾ ਚੇਹਰਾ ਅਮਰਿੰਦਰ ਸਿੰਘ ਹੋਣਗੇ।

2022 ਚੋਣਾਂ 'ਚ ਕੈਪਟਨ ਹੀ ਹੋਣਗੇ ਮੁੱਖ ਮੰਤਰੀ
2022 ਚੋਣਾਂ 'ਚ ਕੈਪਟਨ ਹੀ ਹੋਣਗੇ ਮੁੱਖ ਮੰਤਰੀ

By

Published : Aug 31, 2021, 7:35 PM IST

ਗੁਰਦਾਸਪੁਰ : ਬਟਾਲਾ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਐਮ.ਐਲ.ਏ ਫਤਿਹਜੰਗ ਸਿੰਘ ਬਾਜਵਾ ਨੇ ਬਟਾਲਾ 'ਚ ਦੋ ਵੱਖ-ਵੱਖ ਸਮਾਗਮਾਂ 'ਚ ਪਹੁੰਚੇ। ਬਟਾਲਾ ਵਿਖੇ ਨਵਨਿਯੁਕਤ ਇਮਪਰੋਵਮੇੰਟ ਟਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਨੂੰ ਦੋਵੇ ਨੇਤਾ ਅਹੁਦਿਆਂ ਉੱਤੇ ਰਸਮੀ ਤੌਰ 'ਤੇ ਸ਼ਾਮਲ ਕਰਵਾਇਆ ਗਿਆ।

2022 ਚੋਣਾਂ 'ਚ ਕੈਪਟਨ ਹੀ ਹੋਣਗੇ ਮੁੱਖ ਮੰਤਰੀ

ਇਹਨਾਂ ਸਮਾਗਮਾਂ 'ਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਾਜ ਸਭਾ ਅਪ੍ਰੈਲ 2022 'ਚ ਖਤਮ ਹੋ ਰਹੀ ਹੈ ਅਤੇ ਜਦਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ 2022 'ਚ ਹਨ ਅਤੇ ਉਹ ਇਸ ਵਾਰ ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਲੜਾਂਗੇ ਅਤੇ ਉਹ ਪੰਜਾਬ ਦੀ ਰਾਜਨੀਤੀ ਵਿੱਚ ਵਾਪਸੀ ਕਰਨਗੇ।

ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕੇ ਹਨ ਜਿਥੋਂ ਵੀ ਹਾਈ ਕਮਾਂਡ ਉਨ੍ਹਾਂ ਨੂੰ ਇਹਨਾਂ 9 ਹਲਕਿਆਂ ਵਿੱਚ ਚੋਣ ਲੜਨ ਲਈ ਮੌਕਾ ਦੇਵੇਗੀ ਉਹ ਚੋਣ ਮੈਦਾਨ ਵਿੱਚ ਉਤਰਨਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ 'ਚ ਕਾਂਗਰਸ 2022 'ਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਚੋਣ ਲੜੀ ਜਾਵੇਗੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਹੋਣਗੇ।

ਇਹ ਵੀ ਪੜ੍ਹੋ:ਮੁੱਖ ਮੰਤਰੀ ਦੀ ਹੱਤਿਆ ਦੀ ਧਮਕੀ ‘ਤੇ ਪੰਨੂ ਵਿਰੁੱਧ ਮਾਮਲਾ ਦਰਜ

ਇਸ ਦੇ ਨਾਲ ਹੀ ਹਰਿਆਣਾ ਪੁਲਿਸ ਵੱਲੋਂ ਬੀਤੇ ਦਿਨੀ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਲਈ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਹਰਿਆਣਾ ਨੂੰ ਜਿੰਮੇਵਾਰ ਠਹਿਰਿਆ ਅਤੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਜਿਹੜੇ ਅਧਕਾਰੀ ਨੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਦੇ ਹੁਕਮ ਦਿਤੇ ਸਨ ਉਸ ਖਿਲਾਫ 302 ਆਈਪੀਸੀ ਤਹਿਤ ਮਾਮਲਾ ਦਰਜ ਹੋਵੇ।

ABOUT THE AUTHOR

...view details