ਪੰਜਾਬ

punjab

ETV Bharat / state

ਵੀਡੀਓ:ਟਰੇਨ ਦੇ ਥੱਲਿਓ ਮਿਲੀ ਨਵਜੰਮੀ ਬੱਚੀ ਦੀ ਲਾਸ਼ - ਬੱਚੀ ਦੀ ਲਾਸ਼

ਰੇਲਵੇ ਸਟੇਸ਼ਨ ਦੇ ਨਵਜਾਤ ਬੱਚੀ ਦੀ ਰੇਲਵੇ ਲਾਈਨਾਂ ਤੇ ਲਾਸ਼ ਮਿਲੀ ਹੈ।ਇਕ ਟਰੱਕ ਡਰਾਈਵਰ ਨੇ ਮਾਲ ਗੱਡੀ ਚ ਸਾਮਾਨ ਲੈਣ ਪਹੁੰਚਿਆ ਤਾਂ ਇਕ ਨਵਜਾਤ ਸ਼ਿਸ਼ੂ ਦੀ ਲਾਸ਼ ਰੇਲਵੇ ਲਾਈਨ ਤੇ ਮਿਲੀ।

ਟਰੇਨ ਦੇ ਥੱਲਿਓ ਮਿਲੀ ਨਵਜਾਤ ਬੱਚੀ ਦੀ ਲਾਸ਼
ਟਰੇਨ ਦੇ ਥੱਲਿਓ ਮਿਲੀ ਨਵਜਾਤ ਬੱਚੀ ਦੀ ਲਾਸ਼

By

Published : Jul 22, 2021, 3:38 PM IST

ਗੁਰਦਾਸਪੁਰ:ਬਟਾਲਾ ਤੋਂ ਮਮਤਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰੇਲਵੇ ਸਟੇਸ਼ਨ ਦੇ ਨਵਜਾਤ ਬੱਚੀ ਦੀ ਰੇਲਵੇ ਲਾਈਨਾਂ ਤੇ ਲਾਸ਼ ਮਿਲੀ। ਇਕ ਟਰੱਕ ਡਰਾਈਵਰ ਨੇ ਮਾਲ ਗੱਡੀ ਚ ਸਾਮਾਨ ਲੈਣ ਪਹੁੰਚਿਆ ਤਾਂ ਇਕ ਨਵਜਾਤ ਸ਼ਿਸ਼ੂ ਦੀ ਲਾਸ਼ ਰੇਲਵੇ ਲਾਈਨ ਤੇ ਮਿਲੀ। ਕੁੱਤੇ ਉਸ ਲਾਸ਼ ਨੂੰ ਨੋਚ ਰਹੇ ਸਨ।

ਟਰੇਨ ਦੇ ਥੱਲਿਓ ਮਿਲੀ ਨਵਜਾਤ ਬੱਚੀ ਦੀ ਲਾਸ਼

ਉਕਤ ਡਰਾਈਵਰ ਵੱਲੋਂ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਥੇ ਹੀ ਇਸ ਮੌਕੇ ਤੇ ਪਹੁੰਚੇ ਰੇਲਵੇ ਪੁਲਿਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਿਵੇ ਹੀ ਉਕਤ ਸੂਚਨਾ ਮਿਲੀ ਹੈ।ਉਹਨਾਂ ਵੱਲੋਂ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇਕ ਬੱਚੀ ਦੀ ਲਾਸ਼ ਹੈ। ਉਹਨਾਂ ਵਲੋਂ ਆਪਣੇ ਸੀਨੀਅਰ ਅਧਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਇਹ ਵੀ ਪੜ੍ਹੋ :ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲ ਕਰਨ ਲਈ ਸਰਕਾਰ ਤਿਆਰ- ਨਰਿੰਦਰ ਸਿੰਘ ਤੋਮਰ

ABOUT THE AUTHOR

...view details