ਬਟਾਲਾ:ਥਾਣਾ ਡੇਰਾ ਬਾਬਾ ਨਾਨਕ (Police Station Dera Baba Nanak) ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਚੋਰ ਸਰਗਨਾ ਗੈਂਗ ਚੋਰੀ ਕੀਤੀਆਂ ਇਨਵਰਟਰ ਅਤੇ ਕਾਰ ਬੈਟਰੀਆਂ ਅਤੇ ਹੋਰ ਸਾਮਾਨ ਭਰ ਕੇ ਇਕ ਬਲੈਰੋ ਪਿਕਅਪ ਗੱਡੀ ਵਿੱਚ ਜਾ ਰਿਹਾ ਹੈ। ਜਿਸ ਦੇ ਚਲਦੇ ਪੁਲਿਸ ਵਲੋਂ ਨਾਕਾਬੰਦੀ ਕਰਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਚਾਲਕ ਵੱਲੋਂ ਜਿਥੇ ਨਾਕਾ ਉੱਤੇ ਲੱਗੇ ਬੇਰੀਗੇਡ ਤੋੜੇ ਗਏ ਉਥੇ ਹੀ ਨਾਕੇ ਉੱਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ (Attempt to drive over police personnel) ਕੀਤੀ ਗਈ।
ਗੱਡੀ ਛੱਡ ਫਰਾਰ ਹੋਏ ਮੁਲਜ਼ਮ: ਪੁਲਿਸ ਮੁਤਾਬਿਕ ਇਸ ਤੋਂ ਮਗਰੋਂ ਮੁਲਜ਼ਮਾਂ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਅਖੀਰ ਵਿੱਚ ਸਰਹੱਦੀ ਪਿੰਡ ਕੋਨੇਵਾਨ ਦੇ ਨੇੜੇ ਆਰਮੀ ਅਤੇ ਬੀਐਸਐਫ ਦੇ ਨਾਕੇ ਕੋਲ ਗੱਡੀ ਛੱਡ ਕੇ ਮੁਲਜ਼ਮ ਫਰਾਰ (The accused escaped after leaving the vehicle) ਹੋ ਗਏ | ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਐਸਐਚਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਨਾਂਅ ਦਾ ਵਿਅਕਤੀ ਚੋਰੀ ਦਾ ਸਾਮਾਨ ਲੈਕੇ ਗੱਡੀ ਵਿੱਚ ਜਾ ਰਿਹਾ ਹੈ ਅਤੇ ਜਦ ਇਸ ਗੱਡੀ ਨੂੰ ਛੱਡ ਗੱਡੀ ਚਲਾਕ ਅਤੇ ਉਸ ਵਿੱਚ ਸਵਾਰ ਕੁਝ ਲੋਕ ਕਮਾਦ ਵਿੱਚ ਜਾ ਲੁਕੇ ਤਾਂ ਉੱਥੇ ਕਮਾਦ ਵਿੱਚ ਉਨ੍ਹਾਂ ਵੱਲੋਂ ਸਰਚ ਕਰਨ ਉਪਰੰਤ ਪਰਸ ਅਤੇ ਮੋਬਾਈਲ ਫੋਨ (Purse and mobile phone found) ਮਿਲਿਆ ਹੈ।