ਪੰਜਾਬ

punjab

ETV Bharat / state

Lockdown ਕਾਰਨ ਸਬਜ਼ੀ ਵੇਚਣ ਲਈ ਮਜ਼ਬੂਰ ਹੋਏ ਟੈਕਸੀ ਮਾਲਿਕ - ਸਰਕਾਰ ਦੇ ਟੈਕਸੀ ਓਪਰੇਟਰਾਂ ਨਾਲ ਵਿਤਕਰੇ

ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਸ਼ੇਖੂਪੁਰਾ ਦਾ ਰਹਿਣ ਵਾਲਾ ਰਛਪਾਲ ਸਿੰਘ ਕਹਿਣ ਨੂੰ ਤਾਂ ਤਿੰਨ ਗੱਡੀਆਂ ਦਾ ਮਾਲਿਕ ਹੈ ਪਰ ਹੁਣ ਇਨ੍ਹਾਂ ਗੱਡੀਆਂ 'ਚ ਸਵਾਰੀਆਂ ਨਹੀਂ ਬਲਕਿ ਸਬਜ਼ੀਆਂ ਢੋ ਰਿਹਾ ਹੈ। ਗੱਲਬਾਤ ਕਰਦਿਆਂ ਰਛਪਾਲ ਸਿੰਘ ਨੇ ਦੱਸਿਆ ਕਿ ਇੱਕ ਤਾਂ ਕੋਰੋਨਾ ਦੀ ਮਾਰ ਤੇ ਉਪਰੋਂ ਸਰਕਾਰ ਦੇ ਟੈਕਸੀ ਓਪਰੇਟਰਾਂ ਨਾਲ ਵਿਤਕਰੇ ਕਾਰਨ ਟੈਕਸੀ ਓਪਰੇਟਰਾਂ ਲਈ ਆਪਣੇ ਪਰਿਵਾਰ ਲਈ ਰੋਜੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ।

ਲੋਕ ਡਾਊਨ ਕਾਰਨ ਸਬਜ਼ੀ ਵੇਚਣ ਲਈ ਮਜ਼ਬੂਰ ਟੈਕਸੀ ਮਾਲਿਕ
ਲੋਕ ਡਾਊਨ ਕਾਰਨ ਸਬਜ਼ੀ ਵੇਚਣ ਲਈ ਮਜ਼ਬੂਰ ਟੈਕਸੀ ਮਾਲਿਕ

By

Published : Jun 7, 2021, 8:43 AM IST

ਗੁਰਦਾਸਪੁਰ: ਕੋਰੋਨਾ ਮਹਾਂਮਾਰੀ (Corona epidemic) ਕਾਰਨ ਦੇਸ਼ ਭਰ ਵਿੱਚ ਲਗਾਏ ਗਏ ਲੌਕਡਾਊਨ (Lockdown)ਕਾਰਨ ਹਰ ਇੱਕ ਵਰਗ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਟੈਕਸੀ ਚਾਲਕਾਂ ਨੂੰ ਪਿਛਲੇ ਡੇਢ ਸਾਲ ਤੋਂ ‌ਦੋਹਰੀ ਮਾਰ ਪੈ ਰਹੀ ਹੈ। ਕੋਰੋਨਾ ਕਾਲ ਵਿੱਚ ਸਰਕਾਰ ਦੀਆਂ ਨੀਤੀਆਂ ਵੀ ਟੈਕਸੀ ਚਾਲਕਾਂ ਲਈ ਘਾਤਕ ਸਾਬਤ ਹੋ ਰਹੀਆਂ ਹਨ। ਜਿਸ ਕਰਕੇ ਟੈਕਸੀ ਮਾਲਿਕਾਂ ਨੂੰ ਵੀ ਹੁਣ ਆਪਣੀਆਂ ਗੱਡੀਆਂ 'ਚ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਲੋਕ ਡਾਊਨ ਕਾਰਨ ਸਬਜ਼ੀ ਵੇਚਣ ਲਈ ਮਜ਼ਬੂਰ ਟੈਕਸੀ ਮਾਲਿਕ

ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਸ਼ੇਖੂਪੁਰਾ ਦਾ ਰਹਿਣ ਵਾਲਾ ਰਛਪਾਲ ਸਿੰਘ ਕਹਿਣ ਨੂੰ ਤਾਂ ਤਿੰਨ ਗੱਡੀਆਂ ਦਾ ਮਾਲਿਕ ਹੈ ਪਰ ਹੁਣ ਇਨ੍ਹਾਂ ਗੱਡੀਆਂ 'ਚ ਸਵਾਰੀਆਂ ਨਹੀਂ ਬਲਕਿ ਸਬਜ਼ੀਆਂ ਢੋ ਰਿਹਾ ਹੈ। ਗੱਲਬਾਤ ਕਰਦਿਆਂ ਰਛਪਾਲ ਸਿੰਘ ਨੇ ਦੱਸਿਆ ਕਿ ਇੱਕ ਤਾਂ ਕੋਰੋਨਾ ਦੀ ਮਾਰ ਤੇ ਉਪਰੋਂ ਸਰਕਾਰ ਦੇ ਟੈਕਸੀ ਓਪਰੇਟਰਾਂ ਨਾਲ ਵਿਤਕਰੇ ਕਾਰਨ ਟੈਕਸੀ ਓਪਰੇਟਰਾਂ ਲਈ ਆਪਣੇ ਪਰਿਵਾਰ ਲਈ ਰੋਜੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ।

ਰਛਪਾਲ ਸਿੰਘ ਦਾ ਕਹਿਣਾ ਕਿ ਕੋਰੋਨਾ ਕਾਲ ਵਿੱਚ ਸਰਕਾਰ ਵੱਲੋਂ ਉਹਨਾਂ ਦੀ ਮਦਦ ਕਰਨਾ ਤਾਂ ਦੂਰ ਸਗੋਂ ਟੈਕਸ ਵੀ ਕਈ ਗੁਣਾ ਵਧਾ ਦਿੱਤਾ ਗਿਆ ਹੈ। ਜਦ ਕਿ ਗੱਡੀ ਦੀ ਰਿਪੇਅਰ ਅਤੇ ਕਿਸ਼ਤਾਂ ਤੋਂ ਇਲਾਵਾ ਘਰ ਦੇ ਖਰਚੇ ਵੀ ਪਹਿਲਾਂ ਵਾਂਗ ਹੀ ਹਨ, ਪਰ ਆਮਦਨ ਬਿਲਕੁਲ ਵੀ ਨਹੀਂ। ਉਸ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਜੇ ਸਰਕਾਰ ਨੇ ਟੈਕਸੀ ਓਪਰੇਟਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਤੇਜੀ ਨਾਲ ਕਰਜ਼ੇ ਹੇਠਾਂ ਦੱਬਦੇ ਜਾ ਰਹੇ ਟੈਕਸੀ ਓਪਰੇਟਰਾਂ ਵੱਲੋਂ ਵੀ ਪਰਿਵਾਰ ਸਮੇਤ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਚੱਲ ਪਵੇਗਾ।

ਇਹ ਵੀ ਪੜ੍ਹੋ:ਵੈਕਸੀਨ ਮਾਮਲੇ 'ਚ ਅੱਜ ਅਕਾਲੀ ਦਲ ਕਰੇਗਾ ਸਿਹਤ ਮੰਤਰੀ ਦਾ ਘਿਰਾਓ

ABOUT THE AUTHOR

...view details