ਪੰਜਾਬ

punjab

ETV Bharat / state

ਤਰਨਤਾਰਨ ਧਮਾਕਾ: ਹਾਦਸੇ ਦੀ ਜਾਂਚ ਲਈ ਮੌਕੇ 'ਤੇ ਪੁੱਜੀ ਐੱਨਆਈਏ ਦੀ ਟੀਮ - ਤਰਨਤਾਰਨ ਧਮਾਕਾ

ਬੀਤੀ ਰਾਤ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਖੁੱਲ੍ਹੇ ਪਲਾਟ ਵਿੱਚ ਧਮਾਕਾ ਹੋਇਆ ਜਿਸ ਦੀ ਜਾਂਚ ਕਰਨ ਲਈ ਐੱਨਆਈਏ ਦੀ ਟੀਮ ਦੇ ਫ਼ੌਰੈਂਸਿਕ ਮਾਹਿਰ ਪੁੱਜ ਗਏ ਹਨ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੌਕੇ 'ਤੇ ਪੁੱਜੀ ਐੱਨਆਈਏ ਦੀ ਟੀਮ

By

Published : Sep 5, 2019, 8:04 PM IST

Updated : Sep 5, 2019, 8:18 PM IST

ਤਰਨਤਾਰਨ: ਪਿੰਡ ਪੰਡੋਰੀ ਗੋਲਾ ਵਿੱਚ ਬੀਤੀ ਰਾਤ ਹੋਏ ਬੰਬ ਧਮਾਕੇ ਵਿੱਚ ਦੋ ਲੋਕਾਂ ਦੀ ਮੋਤ ਹੋ ਗਈ ਹੈ ਅਤੇ ਇੱਕ ਗੰਭੀਰ ਜ਼ਖ਼ਮੀ ਹੈ। ਹਾਦਸੇ ਤੋਂ ਬਾਅਦ ਜਾਂਚ ਲਈ ਐੱਨਆਈਏ ਦੀ ਟੀਮ ਦੇ ਫੌਰੈਂਸਿਕ ਮਾਹਿਰ ਮੌਕੇ 'ਤੇ ਮੌਜੂਦ ਹਨ।

ਵੀਡੀਓ

ਫੌਰੈਂਸਿਕ ਮਾਹਿਰਾਂ ਨੇ ਮੌਕੇ 'ਤੇ ਪਹੁੰਚ ਕੇ ਧਮਾਕੇ ਦੀ ਜਾਂਚ ਕੀਤੀ ਅਤੇ ਜਾਂਚ ਤੋਂ ਬਾਅਦ ਹਾਦਸੇ ਵਿੱਚ ਮਾਰੇ ਗਏ ਹੈਪੀ ਸਿੰਘ ਅਤੇ ਬਿਕਰਮਜੀਤ ਸਿੰਘ ਵਿੱਕੀ ਦੀਆਂ ਲਾਸ਼ਾ ਨੂੰ ਘਟਨਾ ਵਾਲੀ ਥਾਂ ਤੋਂ ਹਟਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ।

ਇਸ ਮੋਕੇ ਬਾਰਡਰ ਜੋਨ ਦੇ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ, ਐੱਸਐੱਸਪੀ ਧੁਰਵ ਦਹੀਆ ਮੌਕੇ 'ਤੇ ਮੌਜੂਦ ਸਨ। ਮੌਕੇ ਤੇ ਪੁੱਜੇ ਐੱਨਆਈਏ ਟੀਮ ਦੇ ਅਧਿਕਾਰੀ ਨੇ ਕੁਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ। ਆਈ ਜੀ ਸੁਰਿੰਦਰ ਸਿੰਘ ਪਰਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਐੱਨਆਈਏ ਟੀਮ ਦੇ ਫੌਰੈਂਸਿਕ ਮਹਿਰਾਂ ਵੱਲੋ ਕੀਤੀ ਜਾ ਰਹੀ ਹੈ। ਜਾਂਚ ਤੋ ਬਾਅਦ ਹੀ ਪਤਾ ਲੱਗੇਗਾ ਕਿ ਧਮਕਾ ਕਿਸ ਪੱਧਰ ਦਾ ਸੀ।

ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ। ਉਕਤ ਹਾਦਸੇ ਵਿੱਚ ਮਾਰੇ ਗਏ ਲੋਕਾਂ ਦਾ ਕੋਈ ਖਾਸ ਅਪਰਾਧਿਕ ਰਿਕਾਰਡ ਨਹੀਂ ਹੈ, ਸਿਰਫ਼ ਇੱਕ 'ਤੇ ਹੀ ਦੋ ਇਰਾਦਾਤਨ ਕਤਲ ਦੇ ਮਾਮਲੇ ਦਰਜ ਸਨ।

Last Updated : Sep 5, 2019, 8:18 PM IST

ABOUT THE AUTHOR

...view details