ਪੰਜਾਬ

punjab

ETV Bharat / state

ਪੁਲਿਸ ਲਾਈਨ 'ਚ ਕਰਦਾ ਸੀ ਸਫ਼ਾਈ ਨਾਲ ਕਰਦਾ ਸੀ ਮੋਟਰਸਾਇਕਲਾਂ 'ਤੇ ਹੱਥ ਸਾਫ਼ - ਸਫਾਈ ਕਰਮਚਾਰੀ

ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸੁਨੀਲ ਕੁਮਾਰ ਉਰਫ਼ ਬਬਲੂ ਇਕ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਨੂੰ ਆ ਰਿਹਾ ਹੈ।

ਸਫਾਈ ਕਰਮਚਾਰੀ ਨੇ 8 ਮੋਟਰਸਾਈਕਲ ਕੀਤੇ ਚੋਰੀ
ਸਫਾਈ ਕਰਮਚਾਰੀ ਨੇ 8 ਮੋਟਰਸਾਈਕਲ ਕੀਤੇ ਚੋਰੀ

By

Published : Oct 20, 2021, 6:17 PM IST

Updated : Oct 20, 2021, 7:02 PM IST

ਗੁਰਦਾਸਪੁਰ:ਪੁਲਿਸ ਲਾਈਨ ਗੁਰਦਾਸਪੁਰ(Police Line Gurdaspur) ਦੇ ਸਫਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਇਸ ਨੌਜਵਾਨ ਗੁਰਦਾਸਪੁਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਚੋਰੀ ਕੀਤੇ ਸਨ।

ਪੁਲਿਸ ਵਲੋਂ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਇਸ ਨੌਜਵਾਨ ਨੂੰ ਗੁਰਦਾਸਪੁਰ ਦੇ ਐਸ.ਡੀ ਕਾਲਜ ਨੇੜੇ ਨਾਕੇਬੰਦੀ ਕਰ ਇਸਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਇਸਨੇ ਚੋਰੀ ਦੇ 7 ਮੋਟਰਸਾਈਕਲ ਹੋਰ ਬਰਾਮਦ ਕਰਵਾਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਸਫਾਈ ਕਰਮਚਾਰੀ ਨੇ 8 ਮੋਟਰਸਾਈਕਲ ਕੀਤੇ ਚੋਰੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸੁਨੀਲ ਕੁਮਾਰ ਉਰਫ਼ ਬਬਲੂ ਇਕ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਨੂੰ ਆ ਰਿਹਾ ਹੈ।

ਜਿਸ ਨੂੰ ਨਾਕੇਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਗੁਰਦਾਸਪੁਰ ਪੁਲਿਸ ਲਾਈਨ ਵਿਖੇ ਸਫਾਈ ਕਰਮਚਾਰੀ ਦਾ ਕੰਮ ਕਰਦਾ ਹੈ, ਅਤੇ ਚੋਰੀ ਕਰਨ ਦਾ ਆਦਿ ਹੈ।

ਪੁੱਛਗਿੱਛ ਦੌਰਾਨ ਇਸ ਨੇ ਦੱਸਿਆ ਕਿ ਇਸ ਨੇ ਗੁਰਦਾਸਪੁਰ ਵਿਚੋਂ 7 ਮੋਟਰਸਾਈਕਲ ਹੋਰ ਚੋਰੀ ਕੀਤੇ ਹਨ, ਜੋ ਕਿ ਇਸ ਨੇ ਬਹਿਰਾਮਪੁਰ ਰੋਡ 'ਤੇ ਕਿਸੇ ਸੁੰਨਸਾਨ ਜਗ੍ਹਾ 'ਤੇ ਲੁਕਾਏ ਹੋਏ ਹਨ। ਜੋ ਕਿ ਪੁਲਿਸ ਨੇ ਬਰਾਮਦ ਕਰਕੇ ਇਸ ਦੇ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਉੱਪ ਮੁੱਖ ਮੰਤਰੀ ਰੰਧਾਵਾ ਦਾ ਕੈਪਟਨ ‘ਤੇ ਵੱਡਾ ਬਿਆਨ

Last Updated : Oct 20, 2021, 7:02 PM IST

ABOUT THE AUTHOR

...view details