ਗਰੁਦਾਸਪੁਰ: ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਚੋਣ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾ 'ਚੋਂ ਰੋਡ ਸ਼ੋਅ ਕੱਢਿਆ। ਇਸ ਤੋਂ ਪਹਿਲਾ ਸੰਨੀ ਦਿਓਲ ਨੇ ਗੁਰਦੁਆਰਾ ਘਲੂਘਾਰਾ ਸਾਹਿਬ ਮੱਥਾ ਟੇਕਿਆ।
ਸੰਨੀ ਦਿਓਲ ਨੇ ਕਾਦੀਆਂ 'ਚ ਰੋਡ ਸ਼ੋਅ ਕੀਤਾ - gurdaspur
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾ 'ਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਵਿੱਚ ਸੰਨੀ ਦਿਓਲ 3 ਘੰਟੇ ਦੇਰੀ ਨਾਲ ਪੁੱਜੇ।
ਸੰਨੀ ਦਿਓਲ ਦਾ ਰੋਡ ਸ਼ੋਅ
ਦੱਸ ਦਈਏ, ਪਿਛਲੇ ਦਿਨੀ ਸੰਨੀ ਦਿਓਲ ਵਲੋਂ ਚੋਣ ਪ੍ਰਚਾਰ ਮੁੰਹਿਮ ਚਲਾਈ ਗਈ ਹੈ ਜਿਸ ਵਿੱਚ ਸੰਨੀ ਦਿਓਲ ਨੇ ਖ਼ੁਦ 2 ਤੇ 3 ਅਪ੍ਰੈਲ ਨੂੰ ਲੋਕ ਸਭਾ ਹਲਕਾ 'ਚ ਰੋਡ ਸ਼ੋਅ ਕੀਤਾ। ਉਥੇ ਹੀ ਬੀਤੇ ਦਿਨੀਂ ਸੰਨੀ ਦਿਓਲ ਨੇ ਆਪਣਾ ਹਲਕਾ ਛੱਡ ਕੇ ਦੂਜੇ ਸੂਬੇ 'ਚ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਭਾਜਾਪਾ ਉਮੀਦਵਾਰ ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨਾਲ ਹੈ।