ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਕੋਰਟ ਕੰਪਲੈਕਸ 'ਚ ਬਾਰ ਕੌਂਸਲਰਾਂ ਨਾਲ ਬੈਠਕ ਕੀਤੀ। ਬਾਰ ਕੌਂਸਲਰਾਂ ਨਾਲ ਬੈਠਕ ਕਰ ਉਨ੍ਹਾਂ ਚੋਣ ਰਣਨੀਤੀ 'ਤੇ ਚਰਚਾ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦੀ ਬਾਰ ਕੌਂਸਲਰਾਂ ਦੇ ਨਾਲ ਬੈਠਕ ਹੋਈ ਹੈ ਜਿਸ ਵਿਚ ਕੌਂਸਲਰਾਂ ਨੇ ਉਨ੍ਹਾਂ ਨੂੰ ਸਾਥ ਦੇਣ ਦਾ ਭਰੋਸਾ ਦਿੱਤਾ ਹੈ।
ਜਦੋਂ ਮੀਡੀਆ ਨੇ ਸੰਨੀ ਤੋਂ ਪੁੱਛਿਆ ਕਿ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਉਹ ਕਿਵੇਂ ਪੂਰਾ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਚੋਣ ਜਿੱਤਣਾ ਜ਼ਰੂਰੀ ਹੈ ਉਸ ਤੋਂ ਬਾਅਦ ਉਹ ਤੈਅ ਕਰਨਗੇ ਕਿ ਕਿਹੜੇ ਕੰਮਾਂ ਨੂੰ ਪਹਿਲਾਂ ਪੂਰਾ ਕਰਨਾ ਹੈ ਅਤੇ ਕਿਹੜੇ ਕੰਮਾਂ ਨੂੰ ਬਾਅਦ 'ਚ।