ਗੁਰਦਾਸਪੁਰ: ਇਸ ਵੇਲੇ ਹਲਕੇ ਦੇ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਦੇ ਦੌਰੇ 'ਤੇ ਆਏ ਹਨ। ਇਹ ਦੌਰਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਹ ਚਰਚਾ ਕੰਮਾਂ ਕਰਕੇ ਨਹੀਂ ਸਗੋਂ ਅਦਾਕਾਰ ਤੋਂ ਸਾਂਸਦ ਬਣੇ ਸੰਨੀ ਦਿਓਲ ਵੱਲੋਂ ਬੋਲੇ ਜਾਂਦੇ ਡਾਇਲਾਗ ਕਰਕੇ ਹੈ।
ਮੁੱਦਿਆਂ ਨੂੰ ਛੱਡ ਲੋਕ ਹੋਏ ਡਾਇਲਾਗ ਸੁਣਨ ਦੇ ਆਦੀ - ਗੁਰਦਾਸਪੁਰ ਨਿਊਜ਼
ਸੰਨੀ ਦਿਓਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਦੀਨਾਨਗਰ ਪਹੁੰਚੇ ਅਤੇ ਰੋਜ਼ ਦੀ ਤਰ੍ਹਾਂ ਵੀ ਡਾਇਲਾਗ ਦੀ ਸਿਆਸਤ ਹੀ ਕਰਦੇ ਹੋਏ ਨਜ਼ਰ ਆਏ।
ਸੰਨੀ ਦਿਓਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਦੀਨਾਨਗਰ ਪਹੁੰਚੇ ਅਤੇ ਰੋਜ਼ ਦੀ ਤਰ੍ਹਾਂ ਵੀ ਡਾਇਲਾਗ ਦੀ ਸਿਆਸਤ ਹੀ ਕਰਦੇ ਹੋਏ ਨਜਰ ਆਏ ਅਤੇ ਕਿਸੇ ਵੀ ਮੀਟਿੰਗ ਵਿਚ ਮੁੱਦੇ ਦੀ ਕੋਈ ਗੱਲ ਨਹੀਂ ਹੋਈ ਬੱਸ ਗੱਲ ਹੋਈ ਤਾਂ ਸਿਰਫ ਡਾਇਲਾਗ ਹੀ ਚੱਲੇ।
ਇਸ ਮੀਟਿੰਗ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਵਰਕਰਾਂ ਦਾ ਧੰਨਵਾਦ ਕਰਨ ਲਈ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਦੀਨਾਨਗਰ ਪਹੁੰਚੇ ਹਨ ਉਹਨਾਂ ਨੇ ਗੁਰਦਾਸਪੁਰ ਵਿੱਚ ਕਿ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਉਹ ਜਲਦ ਪੂਰੇ ਹੋਣਗੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਕਾਂਗਰਸ ਅਕਾਲੀ ਵਰਕਰਾਂ ਨਾਲ ਜੋ ਧੱਕੇ ਕਰ ਰਹੀ ਹੈ ਉਹਨਾਂ ਨੂੰ ਟਾਈਮ ਆਉਣ ਤੇ ਜਵਾਬ ਦਿੱਤਾ ਜਾਵੇਗਾ।