ਗੁਰਦਾਸਪੁਰ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਪੰਜਾਬ ਵਿਚ ਸਿਆਸਤ ਭੱਖੀ ਹੋਈ ਹੈ।ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਟਾਲਾ ਵਿਖੇ ਸਾਬਕਾ ਸੁਗਰਫ਼ੈਡ ਚੈਅਰਮੇਨ ਸੁਖਬੀਰ ਸਿੰਘ ਵਾਹਲਾ ਦੇ ਘਰ ਪਹੁਚੇ। ਉਥੇ ਹੀ ਸੁਖਬੀਰ ਸਿੰਘ ਵਾਹਲਾ ਜੋ ਅਕਾਲੀ ਦਲ ਪਾਰਟੀ ਦੇ ਬਟਾਲਾ ਹਲਕੇ ਤੋਂ ਉਮੀਦਵਾਰ ਦੇ ਦਾਵੇਦਾਰ ਸਨ ਅਤੇ ਜਦਕਿ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਬਟਾਲਾ ਪਹੁੰਚ ਬਟਾਲਾ ਦੇ ਅਕਾਲੀ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਹਿਮਾਇਤ ਵਿਚ ਸੁਖਬੀਰ ਵਾਹਲਾ ਨੂੰ ਤੋਰਿਆ।
ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਬਾਰੇ ਕਿਹਾ ਕਿ ਹਰ ਇਕ ਨੂੰ ਆਪਣਾ ਹੱਕ ਹੈ ਪਰ ਕੁਝ ਹਾਸਿਲ ਨਾ ਹੋਣ ਵਾਲਾ ਗਠਜੋੜ ਹੈ।