ਪੰਜਾਬ

punjab

ETV Bharat / state

ਪੰਥ ਚੋਂ ਛੇਕੇ ਲੰਗਾਹ ਨੇ ਛਕਿਆ ਅ੍ਰਮਿਤ, ਅਕਾਲੀਆਂ ਨੇ ਕਿਹਾ ਕਾਂਗਰਸ ਦੀ ਚਾਲ - ਗੁਰਦਾਸ ਨੰਗਲ

ਸੁੱਚਾ ਸਿੰਘ ਲੰਗਾਹ ਨੇ ਖਿਮਾਯਾਚਨਾ ਕਰ ਕੇ ਮੁੜ ਅੰਮ੍ਰਿਤਪਾਨ ਕਰ ਲਿਆ ਹੈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਅਕਾਲੀ ਦਲ ਵਾਲੇ ਇਸ ਸਭ ਨੂੰ ਕਾਂਗਰਸ ਦੀ ਚਾਲ ਦੱਸ ਰਹੇ ਹਨ।

ਸੁੱਚਾ ਸਿੰਘ ਲੰਗਾਹ
ਸੁੱਚਾ ਸਿੰਘ ਲੰਗਾਹ

By

Published : Aug 4, 2020, 11:03 AM IST

ਗੁਰਦਾਸਪੁਰ: ਜਬਰ ਜਨਾਹ ਮਾਮਲੇ ਵਿੱਚ ਚਰਚਾ ਵਿੱਚ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਗੁਰਦਾਸ ਨੰਗਲ ਗੁਰਦਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਵਿੱਖੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ, ਜਿਸ ਨਾਲ ਪੰਜਾਂ ਪਿਆਰਿਆਂ ਵਲੋਂ ਉਸ ਨੂੰ ਤਨਖ਼ਾਹ ਲਾਉਦਿਆਂ ਦੁਬਾਰਾ ਅਮ੍ਰਿਤਪਾਨ ਕਰਾਇਆ ਗਿਆ।

ਪੰਜ ਪਿਆਰਿਆਂ ਨੇ ਲੰਗਾਹ ਨੂੰ 21 ਦਿਨ ਰੋਜ਼ਾਨਾਂ 1 ਘੰਟਾ ਗੁਰੂ ਘਰ ਵਿੱਚ ਝਾੜੂ ਮਾਰਨ ਦੀ ਤਨਖ਼ਾਹ (ਧਾਰਮਿਕ ਸਜ਼ਾ) ਲਾ ਕੇ ਅ੍ਰਮਿਤਪਾਨ ਕਰਵਾ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ।

ਇਸ ਮਾਮਲੇ ਤੋਂ ਬਾਅਦ ਲੰਗਾਹ ਮੁੜ ਤੋਂ ਚਰਚਾ ਵਿੱਚ ਆ ਗਏ ਹਨ, ਜਦੋਂ ਇਸ ਬਾਰੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ ਅਕਾਲੀ ਦਲ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ, ਉਨ੍ਹਾਂ ਨੇ ਤਾਂ ਇਸ ਸਭ ਨੂੰ ਕਾਂਗਰਸ ਦੀ ਚਾਲ ਕਹਿ ਕੇ ਟਾਲਾ ਵੱਟ ਲਿਆ।

ਪੰਥ ਚੋਂ ਛੇਕੇ ਲੰਗਾਹ ਨੇ ਛਕਿਆ ਅ੍ਰਮਿਤ

ਜਦੋਂ ਇਸ ਬਾਰੇ ਗੁਰਦਾਸ ਨੰਗਲ ਵਿੱਚ ਸਥਿਤ ਗੁਰਦਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨਿਹੰਗ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੰਗਾਹ ਨੇ ਅੰਮ੍ਰਿਤਪਾਨ ਕਰਨ ਇੱਛਾ ਜ਼ਾਹਰ ਕੀਤੀ ਅਤੇ ਗੁਰਬਾਣੀ ਦੇ ਅਨੁਸਾਰ ਜੋ ਅੰਮ੍ਰਿਤਪਾਨ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਸਾਲ 2017 'ਚ ਲੰਗਾਹ 'ਤੇ ਕਿਸੇ ਔਰਤ ਨੇ ਜਬਰ ਜਨਾਹ ਦੇ ਦੋਸ਼ ਲਗਾਏ ਸਨ। ਮਾਮਲਾ ਦਰਜ ਹੋਣ ਪਿੱਛੋਂ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਪੰਥ 'ਚੋਂ ਛੇਕ ਦਿੱਤਾ ਸੀ। ਗੁਰਦਾਸਪੁਰ ਦੀ ਅਦਾਲਤ ਨੇ ਬਾਅਦ 'ਚ ਉਸੇ ਔਰਤ ਵਲੋਂ ਅਦਾਲਤ 'ਚ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਲੰਗਾਹ ਨੂੰ ਬਰੀ ਕਰ ਦਿੱਤਾ ਸੀ।

ABOUT THE AUTHOR

...view details