ਗੁਰਦਾਸਪੁਰ: ਦੀਨਾਨਗਰ ਦੀ ਸ਼ੁਗਰ ਮਿਲ ਪੁਨਿਆੜ ਦੇ ਬਾਹਰ ਗੰਨਾ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਗੰਨਾ ਕਿਸਾਨਾਂ ਨੇ ਇਹ ਮੁਜ਼ਾਹਰਾ 103 ਕਰੋੜ ਦੀ ਬਕਾਇਆ ਰਾਸ਼ੀ ਨਾਂਹ ਮਿਲਣ 'ਤੇ ਕੀਤਾ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਨੇ ਦੱਸਿਆ ਕਿ ਗੰਨਾ ਕਿਸਾਨਾਂ ਨੇ ਇਹ ਧਰਨਾ ਫਸਲਾਂ ਦੀ ਕੀਮਤ ਲੈਣ ਲਈ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਾਰਪੋਰੇਟਿਵ ਤੇ ਪ੍ਰਾਈਵੇਟ ਸੈਕਟਰ ਤੋਂ ਵੇਚੀ ਹੋਈ ਜੀਨਸ ਦੇ ਅਜੇ ਤੱਕ ਪੈਸੇ ਨਹੀਂ ਮਿਲੇ ਹਨ। ਕੇਮ ਕਮਿਸ਼ਨਰ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 11-2-2020 ਦੀ ਰਿਪਰੋਟ 'ਚ ਕਿਸਾਨਾਂ ਦਾ 8 ਮੀਲਾਂ ਤੋਂ 108 ਕਰੋੜ ਰੁਪਏ ਦਾ ਬਕਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀਡ ਦੀ ਹੱਡੀ ਹਨ ਤੇ ਸੂਬਾ ਸਰਕਾਰ ਤੋਂ ਉਨ੍ਹਾਂ ਦਾ ਕਰਜਾ ਮਾਫ਼ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਰਪੋਰੇਟਿਵ ਸੈਕਟਰ ਦੇ ਲੱਖਾਂ ਦਾ ਕਰਜਾਂ ਮਾਫ਼ ਕਰ ਰਹੀ ਹੈ ਪਰ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕਰ ਰਹੀ।