ਗੁਰਦਾਸਪੁਰ: ਆਪਣੀ ਕੌਮੀ ਹੱਕਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਇਸ ਪ੍ਰੈਸ ਵਾਰਤਾ ਵਿੱਚ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਦਲ ਖਾਲਸਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਯੂਨਾਈਟਿਡ ਅਕਾਲੀ ਦਲ ਨੇ 72ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਭਰ ਵਿਚ ਸਾਂਝੇ ਤੌਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਵਿਰੋਧ ਪੰਜਾਬ ਭਰ ਦੇ 15 ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ। ਪਾਰਟੀਆਂ ਦੀਆਂ ਜ਼ਿਲ੍ਹਾ ਇਕਾਈਆਂ ਜ਼ਿਲ੍ਹਾ ਪੱਧਰ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ।
ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦਾ ਕਰਾਂਗੇ ਵਿਰੋਧ: ਵੋਖੋ ਵੀਡੀਓ ਕਿਉਂ ਕੀਤਾ ਜਾਵੇਗਾ ਵਿਰੋਧ?
ਜਾਣਕਾਰੀ ਮੁਤਾਬਕ ਸਿੱਖ ਜਥੇਬੰਦੀਆਂ ਨੇ ਆਪਣੀ ਕੌਮੀ ਹੱਕਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਰਤ ਦੇ ਸੰਵਿਧਾਨ ਵਿੱਚ ਕੀਤੇ ਗਏ ਬਦਲਾਵ ਦੇਸ਼ ਵਿਰੋਧੀ ਹੈ। ਇਨ੍ਹਾਂ ਦੇਸ਼ ਵਿਰੋਧੀ ਨੀਤੀਆਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਇਹ ਰੋਸ ਮਾਰਚ ਸੂਬਾ ਪੱਧਰੀ ਹੋਵੇਗਾ ਤੇ ਪ੍ਰਦਰਸ਼ਨ ਨੂੰ ਪੰਜਾਬ ਦੇ 15 ਜਿਲ੍ਹਿਆਂ ਵਿੱਚ ਕੀਤਾ ਜਾਵੇਗਾ।
ਗੁਰਦਾਸਪੁਰ ਵਿੱਚ ਜਥੇਬੰਦੀਆਂ ਕਿਸ ਪ੍ਰਕਾਰ ਦਾ ਪ੍ਰਦਰਸ਼ਨ ਕਰਨ ਗਿਆ?
ਇਹ ਰੋਸ ਮਾਰਚ ਗੁਰਦਾਸਪੁਰ ਵਿੱਚ ਵੀ ਕੀਤਾ ਜਾਵੇਗਾ। ਰੋਸ ਮਾਰਚ ਗੁ: ਬਾਬਾ ਲਾਲ ਸਿੰਘ ਕੁੱਲੀਵਾਲੇ ਤੋਂ ਚੱਲ ਕੇ ਜਹਾਜ ਚੌਂਕ ਵਿੱਚ ਪਹੁੰਚੇਗਾ ਜਿੱਥੇ 10:00 ਤੋਂ 1:00 ਵਜੇ ਤੱਕ ਕਾਰਕੁਨ ਕਾਲੇ ਝੰਡੇ ਤੇ ਬੈਨਰ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਕਾਰ ਜਿੱਥੇ ਭਾਰਤ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਵਜੋਂ ਮਨਾਉਂਦਾ ਹੈ ਸਿੱਖ ਜਥੇਬੰਦੀਆਂ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ। ਇਸੇ ਤਰ੍ਹਾਂ ਪੰਜਾਬ ਦੇ 15 ਜਿਲ੍ਹਿਆਂ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।
ਕੀ ਹਨ ਸਿੱਖ ਜਥੇਬੰਦੀਆਂ ਦੀਆਂ ਮੰਗਾ?
ਸਿੱਖ ਜਥੇਬੰਦੀਆਂ ਵੱਲੋਂ ਇਹ ਪ੍ਰਦਰਸ਼ਨ ਹੇਠ ਲਿਖਿਆ ਮੰਗਾਂ ਨੂੰ ਲੈ ਕੇ ਕਿਤਾ ਜਾਵੇਗਾ।
- ਦਰਿਆਵਾਂ ਵਿੱਚੋਂ ਨਿਰੰਤਰ ਹੋ ਰਹੀ ਪਾਣੀ ਦੀ ਲੁੱਟ
- ਯੂਏਪੀਏ (UAPA) ਨੂੰ ਹੋਰ ਸਖ਼ਤ ਤੇ ਕਠੋਰ ਬਣਾਉਣ ਲੋਕ ਵਿਰੋਧੀ ਨੀਤੀ
- ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਐਨ.ਆਈ.ਏ. ਨੂੰ ਵਾਧੂ ਅਧਿਕਾਰ ਦੇਣਾ
- ਦੇਸ਼ ਧ੍ਰੋਹੀ ਕਾਨੂੰਨ ਦੀ ਦੁਰਵਰਤੋਂ ਕਰਨਾ
- ਚਾਰ ਪੁਲਿਸ ਦੋਸ਼ੀਆਂ ਦੀ ਰਿਹਾਈ ਵਿਰੁੱਧ
- ਸਿੱਖ ਨਜ਼ਰਬੰਦੀਆਂ ਨੂੰ ਰਿਹਾਅ ਨਾ ਕਰਨ
- ਬਰਗਾੜੀ ਕੇਸ ਬਾਰੇ ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ
- ਪੰਜਾਬ ਨੂੰ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਦੇ ਵਿਰੁੱਧ ਕੀਤਾ ਜਾਵੇਗਾ।
ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਆਮ ਜਨਤਾ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਨਾਲ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਨੀ ਨਹੀਂ ਹੋਵੇਗੀ। ਇਹ ਰੋਸ ਪ੍ਰਦਰਸ਼ਨ ਸ਼ਾਂਤੀ ਪੂਰਵਕ ਤਰੀਕੇ ਨਾਲ ਕੀਤਾ ਜਾਵੇਗਾ।
ਕੀ ਕਹਿਣਾ ਹੈ ਪ੍ਰਦਰਸ਼ਨ ਆਗੂ ਦਾ?
ਇਸ ਮੌਕੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਭਾਰਤ ਨੇ ਧਾਰਾ 370 ਨੂੰ ਖ਼ਤਮ ਕਰਕੇ ਕਸ਼ਮੀਰੀ ਲੋਕਾਂ ਨਾਲ ਹੋ ਰਹੇ ਧੱਕੇ ਅਤੇ ਬੇਇਨਸਾਫ਼ੀਆਂ ਦੀ ਲੜੀ ਵਿੱਚ ਹੋਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕਸ਼ਮੀਰ ਨਾਲ ਰਾਜਨੀਤਿਕ ਅਤੇ ਭੂਗੋਲਿਕ ਸਾਂਝ ਹੈ ਤੇ ਅਸੀਂ ਕਸ਼ਮੀਰੀਆਂ 'ਤੇ ਹੋ ਰਹੇ ਜ਼ੁਲਮਾਂ ਨੂੰ ਬਾਖੂਬੀ ਮਹਿਸੂਸ ਕਰਦੇ ਹਾਂ ਕਿਉਂਕਿ ਸਿੱਖ ਕੌਮ ਇਨ੍ਹਾਂ ਬੇਇਨਸਾਫ਼ੀਆਂ ਨੂੰ ਦਹਾਕਿਆਂ ਪਹਿਲਾਂ ਹੀ ਝੱਲ ਚੁੱਕੀ ਹੈ। ਮੰਡ ਨੇ ਕੀਹਾ ਕਿ ਧਾਰਾ 370 ਨੂੰ ਰੱਦ ਕਰਨ ਨਾਲ ਕਸ਼ਮੀਰੀਆਂ ਦਾ ਸੰਘਰਸ਼ਮਈ ਸੁਭਾਅ ਨਹੀਂ ਬਦਲੇਗਾ ਕਿਉਂਕਿ ਆਜ਼ਾਦੀ ਲਈ ਸੰਘਰਸ਼ ਅਜਿਹੇ ਕਾਨੂੰਨਾਂ 'ਤੇ ਨਿਰਭਰ ਨਹੀਂ ਕਰਦੇ।