ਗੁਰਦਾਸਪੁਰ: ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (shri guru nanak dev ji) ਦਾ ਵਿਆਹ ਪੁਰਬ ਹਰ ਸਾਲ ਜ਼ਿਲ੍ਹੇ ਵਿਖੇ ਬਹੁਤ ਹੀ ਸ਼ਰਧਾ ਅਤੇ ਧਾਰਮਿਕ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ (Batala) ਵਿਖੇ ਪਹੁੰਚਿਆ। ਇਸ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ’ਚ ਸਿੱਖ ਸ਼ਰਧਾਲੂਆਂ ਨੇ ਸ਼ਮੂਲਿਅਤ ਕੀਤੀ।
ਨਗਰ ਕੀਰਤਨ ਦਾ ਕੀਤਾ ਗਿਆ ਸਵਾਗਤ
ਦੱਸ ਦਈਏ ਕਿ ਬਟਾਲਾ ਵਿਖੇ ਪਹੁੰਚੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (Gurdwara Sri Ber Sahib Sultanpur Lodhi) ਤੋਂ ਬਰਾਤ ਰੂਪੀ ਨਗਰ ਕੀਰਤਨ ਦਾ ਸਵਾਗਤ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਕੋਰੋਨਾ ਨਿਯਮਾਂ ਦੀ ਕੀਤੀ ਗਈ ਪਾਲਣਾ
ਨਗਰ ਕੀਰਤਨ ’ਚ ਮੌਜੂਦ ਸੰਗਤਾਂ ਨੇ ਕੋਰੋਨਾ ਨਿਯਮਾਂ ਦੀ ਵੀ ਪੂਰੀ ਤਰ੍ਹਾਂ ਪਾਲਣਾ ਕੀਤੀ। ਦੱਸ ਦਈਏ ਕਿ ਪਿਛਲੇ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੀ ਨਗਰ ਕੀਰਤਨ ਨਹੀਂ ਸਜਾਏ ਗਏ ਸੀ ਪਰ ਇਸ ਵਾਰ ਨਗਰ ਕੀਰਤਨ ਨੂੰ ਸਜਾਇਆ ਗਿਆ ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ।
ਇਸ ਮੌਕੇ ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਨਾਨਕ ਦੀ ਕ੍ਰਿਪਾ ਨਾਲ ਹੀ ਉਹ ਪਾਲਕੀ ਸਾਹਿਬ ਜੀ ਦਾ ਸਵਾਗਤ ਕਰ ਪਾ ਰਹੇ ਹਨ। ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਨਗਰ ਕੀਰਤਨ ਨੂੰ ਨਹੀਂ ਸਜਾਇਆ ਜਾ ਰਿਹਾ ਸੀ ਪਰ ਇਸ ਵਾਰ ਨਗਰ ਕੀਰਤਨ ਸਜਾਏ ਗਏ ਹਨ ਜਿਸ ਨੂੰ ਲੈ ਕੇ ਸੰਗਤਾਂ ਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੰਗਤਾਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਸੰਗਤਾਂ ਨੂੰ ਤੰਦਰੂਸਤ ਰੱਖਣ ਤਾਂ ਜੋ ਉਹ ਇਸੇ ਤਰ੍ਹਾਂ ਹੀ ਦਰਸ਼ਨ ਏ ਦੀਦਾਰ ਕਰਦੇ ਰਹਿਣ।
ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਬਟਾਲਾ ਵਿਖੇ ਪਹੁੰਚਿਆ ਬਰਾਤ ਰੂਪੀ ਨਗਰ ਕੀਰਤਨ 'ਵਿਦੇਸ਼ਾਂ ਤੋਂ ਆ ਰਹੀਆਂ ਸੰਗਤਾਂ'
ਕਾਬਿਲੇਗੌਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਲੱਖਾਂ ਦੀ ਤਾਦਾਦ ’ਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵਿਆਹ ਪੁਰਬ ਨੂੰ ਮਨਾਉਣ ਲਈ ਬਟਾਲਾ ਵਿਖੇ ਪਹੁੰਚ ਰਹੀਆਂ ਹਨ। ਜਿਸ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਵੀ ਕੀਤੇ ਗਏ ਹਨ।
ਇਹ ਵੀ ਪੜੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਜੋੜ ਮੇਲਾ ਹੋਇਆ ਸ਼ੁਰੂ