ਗੁਰਦਾਸਪੁਰ: ਇਨਕਮ ਟੈਕਸ ਵਿਭਾਗ ਨੇ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇਥੋਂ ਤੱਕ ਕਿ ਡੋਮੀਨੌਜ਼ ਵਰਗੀਆਂ ਮਸ਼ਹੂਰ ਕੰਪਨੀਆਂ ਵੀ ਟੈਕਸ ਨਾ ਭਰਨ ਕਾਰਨ ਵਿਭਾਗ ਦੇ ਅੜਿੱਕੇ ਚੜ੍ਹ ਗਈਆਂ। ਬਟਾਲਾ 'ਚ ਇਨਕਮ ਟੈਕਸ ਵਿਭਾਗ ਨੇ ਤਿੰਨ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ।
ਪ੍ਰੋਪਰਟੀ ਟੈਕਸ ਨਾ ਭਰਨ 'ਤੇ ਡੋਮੀਨੌਜ਼ ਵਰਗੀਆਂ ਨਾਮੀ ਹੱਟੀਆਂ ਸੀਲ - domino's
ਪ੍ਰੋਪਰਟੀ ਟੈਕਸ ਨਾ ਭਰਨ 'ਤੇ ਡੋਮੀਨੌਜ਼ ਸਣੇ ਕਈ ਹੋਰ ਸ਼ੋਅ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੰਨ੍ਹਾਂ ਕੰਪਨੀਆਂ ਨੇ ਲੱਖਾਂ ਰੁਪਏ ਦਾ ਟੈਕਸ ਨਹੀਂ ਭਰਿਆ ਸੀ।
ਫੋਟੋਂ
ਬਟਾਲਾ ਦੇ ਜਲੰਧਰ ਰੋਡ ਤੇ ਬਣੀਆਂ ਇਨ੍ਹਾਂ ਤਿੰਨ ਬਿਲਡਿੰਗਾਂ ਵਿੱਚ ਡੋਮੀਨੋਜ਼, ਗਰਿਲ ਇੰਨ, ਅਰਬਨ ਤੜਕਾ ਸਮੇਤ ਕਈ ਹੋਰ ਸ਼ੋਅ ਰੂਮ ਸ਼ਾਮਲ ਹਨ। ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਦੁਆਰਾ ਲੱਖਾਂ ਰੁਪਏ ਦਾ ਟੈਕਸ ਅਦਾ ਨਹੀ ਕੀਤਾ ਗਿਆ ਸੀ ਜਿਸ ਕਾਰਨ ਇਨ੍ਹਾਂ ਸ਼ੋਅ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ।