ਬਟਾਲਾ: ਕਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਗੈਰ ਜਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਵਿਚ ਜਿਥੇ ਦੁਕਾਨਦਾਰ ਪੰਜਾਬ ਸਰਕਾਰ ਦੇ ਖਿਲਾਫ ਖੜ੍ਹੇ ਹਨ।ਉਥੇ ਹੀ ਬਟਾਲਾ 'ਚ ਛੋਟੇ ਦੁਕਾਨਦਾਰ ਤੇ ਕਰਿਆਨੇ ਵਾਲੇ ਮਾਲ ਖੁਲਣ ਨੂੰ ਲੈਕੇ ਬਟਾਲਾ ਵਿਚ ਭੜਕੇ ਦੁਕਾਨਦਾਰਾਂ ਨੇ ਈਜ਼ੀ ਡੇ ਅਤੇ ਹੋਰਨਾਂ ਆਊਟਲੈੱਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਬਟਾਲਾ 'ਚ ਦੁਕਾਨਦਾਰਾਂ ਵੱਲੋਂ ਖੁੱਲ੍ਹੇ ਮਾਲ ਦੇ ਬਾਹਰ ਕੀਤਾ ਪ੍ਰਦਰਸ਼ਨ - ਕਰੋਨਾ ਮਹਾਂਮਾਰੀ
ਬਟਾਲਾ ਵਿਚ ਦੁਕਾਨਦਾਰਾਂ ਨੇ ਕੋਰੋਨਾ ਨੂੰ ਮੱਦੇਨਜ਼ਰ ਦੁਕਾਨਾਂ ਬੰਦ ਕਰ ਦਿੱਤੀਆਂ ਹਨ।ਉਥੇ ਹੀ ਈਜ਼ੀਡੇ ਮਾਲ ਖੁੱਲਾ ਹੋਣ ਕਰਕੇ ਦੁਕਾਨਦਾਰਾਂ ਨੇ ਮਾਲ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।
ਬਟਾਲਾ 'ਚ ਦੁਕਾਨਦਾਰਾਂ ਵੱਲੋਂ ਖੁਲ੍ਹੇ ਮਾਲ ਦੇ ਬਾਹਰ ਕੀਤਾ ਪ੍ਰਦਰਸ਼ਨ
ਪੁਲਿਸ ਅਧਕਾਰੀਆਂ ਵੱਲੋਂ ਉਹਨਾਂ ਆਊਟਲੈੱਟ ਨੂੰ ਬੰਦ ਕਰਵਾਇਆ| ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਹਨਾਂ ਦੀਆ ਦੁਕਾਨਾਂ ਬੰਦ ਕਰਵਾ ਦਿਤੀਆਂ ਹਨ ਲੇਕਿਨ ਇਹਨਾਂ ਆਊਟਲੈੱਟ ਤੇ ਉਹ ਸਾਰੇ ਸਾਮਾਨ ਦੀ ਵਿਕਰੀ ਹੋ ਰਹੀ ਹੈ।ਜਿਸ ਨੂੰ ਸਰਕਾਰ ਗੈਰ-ਜਰੂਰੀ ਦਸ ਰਹੀ ਹੈ |ਪੁਲਿਸ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਜੋ ਵੀ ਮਾਲ ਖੁਲ੍ਹੇ ਹਨ ਉਹਨਾਂ ਨੂੰ ਬੰਦ ਕਰਵਾਇਆ ਗਿਆ ਹੈ ਅਤੇ ਉਸ ਦੇ ਨਾਲ ਹੀ ਉਹਨਾਂ ਖਿਲਾਫ ਕਾਨੂੰਨ ਮੁਤਾਬਿਕ ਆਦੇਸ਼ਾ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।