ਗੁਰਦਾਸਪੁਰ: ਜ਼ਿਲ੍ਹੇ ਦੇ ਦੀਨਾਨਗਰ ਦੇ ਬਹਿਰਾਮਪੁਰ ਪੁਲੀਸ ਥਾਣੇ ਦੇ ਸਾਹਮਣੇ ਬੀਤੀ ਦੇਰ ਰਾਤ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਇੱਕ ਪ੍ਰਾਈਵੇਟ ਡਾਕਟਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਦੁਕਾਨਦਾਰ ਅਤੇ ਪ੍ਰਾਈਵੇਟ ਡਾਕਟਰ ਦੇ ਵਿਚਾਲੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਪ੍ਰਾਈਵੇਟ ਡਾਕਟਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਡਾਕਟਰ ਦੀ ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੁਕਾਨਦਾਰ ਨੇ ਪ੍ਰਾਈਵੇਟ ਡਾਕਟਰ ਦਾ ਕੀਤਾ ਕਤਲ - ਲੋਹੇ ਦੀ ਰਾਡ ਨਾਲ ਹਮਲਾ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਡਾਕਟਰ ਅਤੇ ਲੱਕੀ ਬੂਟ ਹਾਊਸ ਦੋਹਾਂ ਦੀਆਂ ਦੁਕਾਨਾਂ ਨਾਲ-ਨਾਲ ਹਨ ਅਤੇ ਡਾਕਟਰ ਨੇ ਬੂਟ ਹਾਉਸ ਦੇ ਮਾਲਿਕ ਲੱਕੀ ਤੋਂ ਪੈਸੇ ਲੈਣੇ ਸੀ ਜਦੋ ਉਹ ਪੈਸੇ ਲੈਣ ਗਿਆ ਤਾਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਇਸ ਦੌਰਾਨ ਲੱਕੀ ਅਤੇ ਉਸਦੇ ਦੋਸਤ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ।
ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਡਾਕਟਰ ਅਤੇ ਲੱਕੀ ਬੂਟ ਹਾਊਸ ਦੋਹਾਂ ਦੀਆਂ ਦੁਕਾਨਾਂ ਨਾਲ-ਨਾਲ ਹਨ ਅਤੇ ਡਾਕਟਰ ਨੇ ਬੂਟ ਹਾਉਸ ਦੇ ਮਾਲਿਕ ਲੱਕੀ ਤੋਂ ਪੈਸੇ ਲੈਣੇ ਸੀ ਜਦੋ ਉਹ ਪੈਸੇ ਲੈਣ ਗਿਆ ਤਾਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਇਸ ਦੌਰਾਨ ਲੱਕੀ ਅਤੇ ਉਸਦੇ ਦੋਸਤ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ। ਮੁਲਜ਼ਮ ਨੇ ਲਾਸ਼ ਨੂੰ ਬੋਰੇ ਵਿੱਚ ਪਾ ਕੇ ਦੁਕਾਨ ਦੇ ਅੰਦਰ ਹੀ ਬੰਦ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੇ ਮੈਂਬਰਾਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ 2 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਦੋ ਪਰਿਵਾਰਾਂ ਦੀ ਲੜਾਈ ਦੌਰਾਨ ਚੱਲੇ ਇੱਟਾ-ਰੋੜੇ, ਵੀਡੀਓ ਵਾਇਰਲ