ਪੰਜਾਬ

punjab

ETV Bharat / state

ਸ਼ਿਵ ਸੈਨਾ ਆਗੂ 'ਤੇ ਹਮਲੇ ਤੋਂ ਬਾਅਦ ਧਾਰੀਵਾਲ 'ਚ ਵਿਰੋਧ ਪ੍ਰਦਰਸ਼ਨ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਹੋਵੇ ਜਾਨਲੇਵਾ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਚਲਦੇ ਕਸਬਾ ਧਾਰੀਵਾਲ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ ।

Shiv Sena leader holds rally in Dhariwal after attack
ਸ਼ਿਵ ਸੈਨਾ ਆਗੂ ਤੇ ਹੋਵੇ ਹਮਲੇ ਤੋਂ ਬਾਅਦ ਧਾਰੀਵਾਲ 'ਚ ਆਗੂਆਂ ਨੇ ਲਗਾਇਆ ਧਰਨਾ

By

Published : Feb 11, 2020, 7:46 PM IST

ਧਾਰੀਵਾਲ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਸ਼ਿਵ ਸੈਨਾ ਆਗੂ ਹਨੀ ਮਹਾਜਨ 'ਤੇ ਹੋਵੇ ਜਾਨਲੇਵਾ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਵਿਰੋਧ 'ਚ ਸ਼ਿਵ ਸੈਨਾ ਵਲੋਂ ਕਸਬਾ ਧਾਰੀਵਾਲ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਹੈ ।
ਘਟਨਾ ਦੇ ਕਾਰਨ ਪੂਰੇ ਇਲਾਕੇ ਵਿੱਚ ਡਰ ਦੇ ਨਾਲ ਨਾਲ ਭਾਰੀ ਗੁੱਸਾ ਵੀ ਪਾਇਆ ਜਾ ਰਿਹਾ ਹੈ । ਉਥੇ ਹੀ ਦੂਜੇ ਪਾਸੇ ਘਟਨਾ ਦੇ ਬਾਅਦ ਅਜੇ ਵੀ ਗੁਰਦਾਸਪੁਰ ਪੁਲਿਸ ਦੇ ਹੱਥ ਖਾਲੀ ਵਿਖਾਈ ਦੇ ਰਹੇ ਹਨ ਅਤੇ ਇਸ ਦੇ ਰੋਸ 'ਚ ਵੱਖ ਵੱਖ ਸ਼ਿਵ ਸੈਨਾਵਾਂ ਦੇ ਆਗੂਆਂ ਵਲੋਂ ਧਾਰੀਵਾਲ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਗੂਆਂ ਦਾ ਕਹਿਣਾ ਦੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸ਼ਿਵ ਸੈਨਿਕਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਅਤੇ ਇਸ ਲਈ ਹੁਣ ਸ਼ਿਵਸੈਨਿਕ ਆਪਣੇ ਹਥਿਆਰਾਂ ਦੇ ਜੋਰ ਉੱਤੇ ਆਪਣੀ ਸੁਰੱਖਿਆ ਕਰਣਗੇ ।

ਸ਼ਿਵ ਸੈਨਾ ਆਗੂ 'ਤੇ ਹਮਲੇ ਤੋਂ ਬਾਅਦ ਧਾਰੀਵਾਲ 'ਚ ਵਿਰੋਧ ਪ੍ਰਦਰਸ਼ਨ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੇਤਾਵਾਂ ਨੇ ਕਿਹਾ ਕਿ ਇਸ ਘਟਨਾ ਦੀ ਪੂਰੀ ਜਿੰਮੇਵਾਰੀ ਡੀ.ਜੀ.ਪੀ. ਪੰਜਾਬ ਦੀ ਹੈ ਅਤੇ ਘਟਨਾ ਨੂੰ 17 ਘੰਟੇ ਤੋਂ ਵੀ ਜ਼ਿਆਦਾ ਸਮਾਂ ਗੁਜ਼ਰ ਚੁਕਿਆ ਹੈ ਪਰ ਅਜੇ ਤੱਕ ਦੋਸ਼ੀਆਂ ਦਾ ਕੋਈ ਪਤਾ ਨਹੀਂ ਲੱਗਿਆ ਅਤੇ ਨਾ ਹੀ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦਾ ਕੋਈ ਬਿਆਨ ਸਾਹਮਣੇ ਆਇਆ ਹੈ ।

ਇਹ ਵੀ ਪੜ੍ਹੋ : ਸ਼ਿਵਸੈਨਾ ਹਿੰਦੂਸਤਾਨ ਦੇ ਆਗੂ 'ਤੇ ਫਾਇਰਿੰਗ, ਸਾਥੀ ਦੀ ਮੌਤ

ਉਹਨਾਂ ਦੀ ਮੰਗ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਇਕ ਸਰਕਾਰੀ ਨੌਕਰੀ ਅਤੇ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ।

ਦੂਜੇ ਪਾਸੇ ਹਮੇਸ਼ਾ ਵਿਵਾਦਾਂ ਨੂੰ ਜਨਮ ਦੇਣ ਵਾਲੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੁਰੀ ਨੇ ਮੀਡੀਆ ਨਾਲ ਗੱਲ ਕਰਦੇ ਸਮੇ ਕੈਮਰੇ ਦੇ ਸਾਹਮਣੇ ਸ਼ਰੇਆਮ ਪਿਸਟਲ ਲਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਕਰਨ ਵਿੱਚ ਬਿਲਕੁੱਲ ਫੇਲ ਸਾਬਿਤ ਹੋਈ ਹੈ ਇਸ ਲਈ ਹੁਣ ਸਾਨੂੰ ਆਪਣੀ ਰੱਖਿਆ ਖੁਦ ਕਰਨੀ ਪਵੇਗੀ ।

ABOUT THE AUTHOR

...view details