ਪੰਜਾਬ

punjab

ETV Bharat / state

ਸ਼ਿਵ ਸੈਨਾ ਨੇ ਇੱਟ ’ਤੇ ਧਾਰਮਿਕ ਚਿੰਨ੍ਹ ਕਾਰਨ ਸੀਵਰੇਜ ਦਾ ਕੰਮ ਰੁਕਵਾਇਆ

ਇੱਟ ਤੇ ਧਾਰਮਿਕ ਚਿੰਨ੍ਹ " ਸ੍ਵਸਤਿਕ ਚਿੰਨ੍ਹ " ਹੋਣ ਕਾਰਨ ਮਾਮਲਾ ਕਾਫੀ ਗਰਮਾ ਗਿਆ ਜਿਸ ਕਾਰਨ ਹਿੰਦੂ ਧਰਮ ਦੇ ਲੋਕਾਂ ਅਤੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ। ਉਨ੍ਹਾਂ ਨੇ ਇਤਰਾਜ ਜਤਾਉਂਦੇ ਹੋਏ ਕਿਹਾ ਕਿ ਇੱਟ ’ਤੇ ਇਸ ਤਰ੍ਹਾਂ ਚਿੰਨ੍ਹ ਦਾ ਹੋਣਾ ਉਨ੍ਹਾਂ ਦੇ ਧਾਰਮੀਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਹੈ।

ਤਸਵੀਰ
ਤਸਵੀਰ

By

Published : Feb 28, 2021, 6:40 PM IST

Updated : Feb 28, 2021, 6:50 PM IST

ਬਟਾਲਾ: ਸ਼ਹਿਰ ਅੰਦਰ ਚੱਲ ਰਹੇ ਵਿਕਾਸ ਦੇ ਕੰਮਾਂ ਦੇ ਦਰਮਿਆਨ ਨਵਾਂ ਸੀਵਰੇਜ਼ ਬਣਾਇਆ ਜਾ ਰਿਹਾ ਸੀ ਪਰ ਉਸਨੂੰ ਕੁਝ ਲੋਕਾਂ ਵੱਲੋਂ ਰੋਕ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇੱਟ ’ਤੇ ਧਾਰਮਿਕ ਚਿਨ੍ਹ "ਸ੍ਵਸਤਿਕ ਚਿਨ੍ਹ" ਹੋਣ ਕਾਰਨ ਸ਼ਿਵ ਸੈਨਾ ਆਗੂਆਂ ਵੱਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ।

ਹਿੰਦੂ ਲੋਕਾਂ ਵੱਲੋਂ ਜਤਾਇਆ ਗਿਆ ਇਤਰਾਜ਼

ਇੱਟ 'ਤੇ ਧਾਰਮਿਕ ਚਿੰਨ੍ਹ "ਸ੍ਵਸਤਿਕ ਚਿੰਨ੍ਹ" ਹੋਣ ਕਾਰਨ ਮਾਮਲਾ ਕਾਫੀ ਗਰਮਾ ਗਿਆ, ਜਿਸ ਕਾਰਨ ਹਿੰਦੂ ਧਰਮ ਦੇ ਲੋਕਾਂ ਅਤੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ। ਉਨ੍ਹਾਂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇੱਟ ’ਤੇ ਇਸ ਤਰ੍ਹਾਂ ਚਿੰਨ੍ਹ ਦਾ ਹੋਣਾ ਉਨ੍ਹਾਂ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਹੈ।

ਸ਼ਿਵ ਸੈਨਾ ਨੇ ਇੱਟ ’ਤੇ ਧਾਰਮਿਕ ਚਿੰਨ੍ਹ ਕਾਰਨ ਸੀਵਰੇਜ ਦਾ ਕੰਮ ਰੁਕਵਾਇਆ

ਇਹ ਵੀ ਪੜੋ: ਅਕਾਲੀ ਦਲ ਵੱਲੋਂ ਪੰਜਾਬ ਵਿਧਾਨਸਭਾ ਦਾ ਕੀਤਾ ਜਾਵੇਗਾ ਘਿਰਾਓ ਭਲਕੇ: ਚੰਦੂਮਾਜਰਾ

ਠੇਕੇਦਾਰਾਂ ਵੱਲੋਂ ਇੱਟ ਭੇਜੀ ਜਾ ਰਹੀ ਵਾਪਿਸ

ਉਧਰ ਦੂਜੇ ਪਾਸੇ ਕੰਮ ਕਰ ਰਹੇ ਠੇਕੇਦਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇੱਟ ਅੱਜ ਹੀ ਆਈ ਸੀ ਜਦੋਂ ਉਨ੍ਹਾਂ ਦੇ ਧਿਆਨ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਇਨ੍ਹਾ ਇੱਟਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਵੀ ਇਸ ਗੱਲ ਤੋਂ ਪਾਬੰਧ ਹਨ ਕਿ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਇਆ ਜਾਵੇ।

ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ

ਉਧਰ ਮਾਮਲੇ ’ਚ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪਹੁੰਚੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ|

Last Updated : Feb 28, 2021, 6:50 PM IST

ABOUT THE AUTHOR

...view details