ਗੁਰਦਾਸਪੁਰ: ਪੰਜਾਬ ਦੇ ਮਾਝੇ ਖੇਤਰ ਦੇ 3 ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਸਿਆਸਤ ਕਾਫ਼ੀ ਭਖੀ ਹੋਈ ਹੈ। ਸਿਆਸਤਦਾਨਾਂ ਅਤੇ ਲੋਕਾਂ ਵੱਲੋਂ ਪਾਏ ਦਬਾਅ ਤੋਂ ਬਾਅਦ ਗੁਰਦਾਸਪੁਰ ਵਿਖੇ 2 ਪਰਿਵਾਰ ਪੀੜਤਾਂ ਦੇ ਪਰਿਵਾਰਾਂ ਦਾ ਪਤਾ ਲੈਣ ਲਈ ਪੁੱਜੇ। ਇਹ ਉਹ ਮੰਤਰੀ ਹਨ, ਜਿਹੜੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।
ਮੁੱਖ ਮੰਤਰੀ ਦੀ ਥਾਂ ਕੈਬਿਨੇਟ ਮੰਤਰੀਆਂ ਨੇ ਲਈ ਪੀੜਤਾਂ ਦੀ ਸਾਰ ਕੈਬਿਨੇਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਕਾਰਾ ਹੈ। ਜਿਥੋਂ ਤੱਕ ਪਰਿਵਾਰ ਨੂੰ ਮਾਲੀ ਮਦਦ ਦੀ ਗੱਲ ਹੈ ਤਾਂ ਸਰਕਾਰ ਉਸ ਦੇ ਲਈ ਪਹਿਲਾਂ ਤੋਂ ਵਾਅਦਾ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਸ ਮੁਲਾਕਾਤ ਦੌਰਾਨ ਕਿਤੇ ਵੀ ਨਹੀਂ ਲੱਗਿਆ ਕਿ ਪਰਿਵਾਰ ਨੂੰ ਪੈਸਿਆਂ ਦਾ ਕੋਈ ਲਾਲਚ ਹੈ। ਜਿਸ ਨੂੰ ਲੈ ਕੇ ਅਰੋੜਾ ਨੇ ਕਿਹਾ ਕਿ ਪਰਿਵਾਰ ਦੇ ਬੰਦਿਆਂ ਦੀ ਜਾਨ, ਪੈਸਿਆਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।
ਮੁੱਖ ਮੰਤਰੀ ਦੀ ਥਾਂ ਕੈਬਿਨੇਟ ਮੰਤਰੀਆਂ ਨੇ ਲਈ ਪੀੜਤਾਂ ਦੀ ਸਾਰ ਮੰਤਰੀ ਅਰੋੜਾ ਨੇ ਕਿਹਾ ਕਿ ਜਿਵੇਂ ਪਹਿਲਾ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਮਰੇ ਨਹੀਂ ਹਨ ਇਨ੍ਹਾਂ ਦਾ ਕਤਲ ਹੋਇਆ ਹੈ। ਇਸ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਆਪਣੀ ਹੀ ਰਾਜ ਸਰਕਾਰ ਵਿਰੁੱਧ ਰਾਜਪਾਲ ਨੂੰ ਦਿੱਤੇ ਗਏ ਮੰਗ ਪੱਤਰ ਬਾਰੇ ਕਿਹਾ ਕਿ ਇਹ ਮਾਮਲਾ ਕਾਂਗਰਸ ਪਾਰਟੀ ਦੀ ਹਾਈ-ਕਮਾਂਡ ਕੋਲ ਪਹੁੰਚ ਗਿਆ ਹੈ ਅਤੇ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਫ਼ੈਸਲਾ ਲੈਣਗੇ, ਉਸੇ ਮੁਤਾਬਕ ਹੀ ਕੰਮ ਕੀਤਾ ਜਾਵੇਗਾ।
ਇਸ ਦੇ ਨਾਲ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਅਦਾਕਾਰ ਅਤੇ ਗੁਰਦਾਸਪੁਰ ਲੋਕ ਸਭਾ ਮੈਂਬਰ ਸਨੀ ਦਿਓਲ ਬਾਰੇ ਕਿਹਾ ਕਿ ਜਦੋਂ ਇਹ ਜ਼ਹਿਰੀਲੀ ਸ਼ਰਾਬ ਵਾਲਾ ਹਾਦਸਾ ਹੋਇਆ ਹੈ, ਉਹ ਇੱਕ ਵਾਰ ਵੀ ਨਹੀਂ ਪਹੁੰਚੇ। ਉਹ ਤਾਂ ਬਸ ਸੈਲੀਬਰਿਟੀ ਸਟੇਟਸ ਹੀ ਹੈ।