ਗੁਰਦਾਸਪੁਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਅਰੰਭ ਹੋਈ ਸ਼ਬਦ ਗੁਰੂ ਯਾਤਰਾ ਫ਼ਤਿਹਗੜ੍ਹ ਚੂੜੀਆਂ ਪੁੱਜੀ। ਅਰਦਾਸ ਕਰਨ ਤੋਂ ਬਾਅਦ ਸ਼ਬਦ ਗੁਰੂ ਯਾਤਰਾ ਹਲਕਾ ਅਜਨਾਲਾ ਲਈ ਰਵਾਨਾ ਹੋ ਗਈ।
ਸ਼ਬਦ ਗੁਰੂ ਯਾਤਰਾ ਅਜਨਾਲਾ ਲਈ ਹੋਈ ਰਵਾਨਾ - sultanpur lodhi
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ 7 ਜਨਵਰੀ ਤੋਂ ਅਰੰਭ ਕੀਤੀ ਗਈ ਸ਼ਬਦ ਯਾਤਰਾ ਦਾ ਫਤਿਹਗੜ੍ਹ ਚੂੜੀਆਂ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਸ਼ਬਦ ਗੁਰੂ ਯਾਤਰਾ
ਸ਼ਬਦ ਗੁਰੂ ਯਾਤਰਾ ਦੇ ਦਰਸ਼ਨਾਂ ਲਈ ਸੰਗਤਾਂ ਦਾ ਭਾਰੀ ਇਕੱਠ ਰਿਹਾ। ਇਸ ਦੇ ਨਾਲ ਹੀ ਸ਼ਬਦ ਗੁਰੂ ਯਾਤਰਾ ਦੀ ਪਾਲਕੀ ਸੰਗਤਾਂ ਵਲੋਂ ਫੁੱਲਾਂ ਨਾਲ ਸਜਾਈ ਹੋਈ ਸੀ। ਸੰਗਤਾਂ ਫ਼ੁੱਲਾ ਦੀ ਵਰਖਾਂ, ਸਿਰਪਾਓ, ਦੁਸਾਲੇ ਭੇਂਟ ਕਰ ਸ਼ਰਧਾ ਦਾ ਇਜ਼ਹਾਰ ਕਰ ਰਹੀਆਂ ਸਨ।
ਇਸ ਸਬੰਧੀ ਹਲਕਾ ਇੰਚਰਾਜ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਹਲਕੇ ਦੀਆਂ ਸੰਗਤਾਂ ਨਾਲ ਸਬਦ ਗੁਰੂ ਯਾਤਰਾਂ ਦਾ ਨਿੱਘਾ ਤੇ ਭਰਪੂਰ ਸਵਾਗਤ ਕੀਤਾ।