ਗੁਰਦਾਸਪੁਰ: ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੀ ਟਿਕ ਟੌਕ ਵੀਡੀਓ ਰਾਹੀਂ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਉਹ ਗਾ ਰਹੇ ਹਨ, "ਕੋਰੋਨਾ ਕੋਰੋਨਾ ਕਰਵਾ ਦਿੱਤੀ ਬਾਬੇ ਨਾਨਕ ਨੇ...।" ਇਸ ਵੀਡੀਓ ਦੇ ਵਿਰੋਧ 'ਚ ਡਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਗਇਕ ਪ੍ਰੀਤ ਹਰਪਾਲ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸਿੱਧੂ ਮੂਸੇ ਵਾਲੇ ਤੋਂ ਬਾਅਦ ਵਿਵਾਦਾਂ 'ਚ ਘਿਰੇ ਪ੍ਰੀਤ ਹਰਪਾਲ
ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੀ ਟਿਕ ਟੌਕ ਵੀਡੀਓ ਰਾਹੀਂ ਐਸੇ ਬੋਲ ਬੋਲੇ ਹਨ, ਜਿਨ੍ਹਾਂ ਚ ਉਹ ਗਾ ਰਹੇ ਹਨ "ਕੋਰੋਨਾ ਕੋਰੋਨਾ ਕਰਵਾਤੀ ਬਾਬੇ ਨਾਨਕ ਨੇ .. " ਇਸ ਵੀਡੀਓ ਦੇ ਵਿਰੋਧ 'ਚ ਡਟੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਗਇਕ ਪ੍ਰੀਤ ਹਰਪਾਲ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਗੋਰਾ ਨੇ ਅਪੀਲ ਕੀਤੀ ਹੈ ਕਿ ਪੰਜਾਬੀ ਗਾਇਕ ਪ੍ਰੀਤ ਹਰਪਾਲ ਸਮੁੱਚੇ ਸੰਸਾਰ ਕੋਲੋਂ ਆਪਣੀ ਗਲ਼ਤੀ ਦੀ ਤੁਰੰਤ ਮਾਫੀ ਮੰਗਣ। ਗੁਰਿੰਦਰਪਾਲ ਸਿੰਘ ਗੋਰਾ ਨੇ ਪ੍ਰੀਤ ਹਰਪਾਲ ਵੱਲੋਂ ਟਿਕ ਟੌਕ 'ਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤ ਕੇ ਗਾਏ ਗਾਣੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ। ਜਥੇਦਾਰ ਗੋਰਾ ਨੇ ਕਿਹਾ ਕਿ ਪ੍ਰੀਤ ਹਰਪਾਲ ਨੇ ਸਿੱਖ ਧਰਮ ਦੀ ਹੀ ਨਹੀਂ ਸਗੋ ਸਮੁੱਚੇ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਜਥੇਦਾਰ ਗੋਰਾ ਨੇ ਕਿਹਾ ਕਿ ਪ੍ਰੀਤ ਹਰਪਾਲ ਨੂੰ ਆਪਣੀ ਇਸ ਗਲ਼ਤੀ ਦੀ ਸਿੱਖ ਕੌਮ ਅਤੇ ਸਮੁੱਚੇ ਸੰਸਾਰ ਕੋਲੋਂ ਤਰੁੰਤ ਆਪਣੀ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗਣੀ ਚਾਹੀਦੀ ਹੈ।