ਗੁਰਦਾਸਪੁਰ: ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਵਿੱਚ ਹੋ ਰਹੇ ਕ੍ਰਿਕੇਟ ਟੂਰਨਾਮੇਂਟ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਖੇਤੀ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਵਿਨ੍ਹੇ।
ਐਸਜੀਪੀਸੀ ਪ੍ਰਧਾਨ ਲੌਂਗੋਵਾਲ ਦਾ ਵਿਗੜ ਚੁੱਕਿਆ ਹੈ ਦਿਮਾਗੀ ਸੰਤੁਲਨ: ਰੰਧਾਵਾ - SGPC President Longowal
ਐਸਜੀਪੀਸੀ ਦੇ ਪ੍ਰਧਾਨ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ , ਇਹ ਕਹਿਣਾ ਹੈ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਜੋ ਗੁਰਦਾਸਪੁਰ ਵਿੱਚ ਹੋ ਰਹੇ ਕ੍ਰਿਕੇਟ ਟੂਰਨਾਮੇਂਟ ਵਿੱਚ ਪਹੁੰਚੇ। ਇਸ ਮੌਕੇ ਰੰਧਾਵਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ।
ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨੂੰ ਰੋਕਣ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ 5 ਨਵੰਬਰ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਇਹ ਮਾਲ ਗੱਡੀਆਂ ਰੋਕਣ ਦਾ ਫ਼ੈਸਲਾ ਨਿੰਦਨਯੋਗ ਹੈ।
ਦੂਜੇ ਪਾਸੇ ਰੰਧਾਵਾ ਨੇ ਐਸਜੀਪੀਸੀ ਅਤੇ ਸਤਿਕਾਰ ਕਮੇਟੀ ਮਾਮਲੇ ਉੱਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਸਭ ਕਾਂਗਰਸ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਹੈ। ਉਸ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ ਕਿਉਂਕਿ ਜੋ ਆਪਣੇ ਗੁਰੂ ਦਾ ਨਹੀਂ ਹੋ ਸਕਿਆ ਉਹੀ ਅਜਿਹੀ ਉਲਟੀ ਸਿੱਧੀ ਗੱਲ ਕਰ ਸਕਦਾ ਹੈ।