ਗੁਰਦਾਸਪੁਰ: ਆਪਣੀ ਸਖ਼ਤ ਮਿਹਨਤ ਤੇ ਦ੍ਰਿਹੜ ਨਿਸਚੇ ਲਈ ਜਾਣੇ ਜਾਂਦੇ ਪੰਜਾਬੀ (Punjabi) ਹਮੇਸ਼ਾ ਹੀ ਦੁਨੀਆ ‘ਤੇ ਜਾਣੇ ਜਾਂਦੇ ਹਨ। ਇੱਕ ਪਾਸੇ ਜਿੱਥੇ ਸਖ਼ਤ ਮਿਹਨਤ ਤੇ ਦ੍ਰਿਹੜ ਨਿਸਚੇ ਨਾਲ ਵਿਦੇਸ਼ਾਂ ਵਿੱਚ ਮਿੱਟੀ ਤੋਂ ਵੱਡੇ-ਵੱਡੇ ਮਹਿਲਾਂ ਤੱਕ ਦੀ ਸਫ਼ਲਤਾਂ ਹਾਸਲ ਕਰਨ ਵਿੱਚ ਸਭ ਤੋਂ ਅੱਗੇ ਹਨ, ਉੱਥੇ ਹੀ ਚੜਦੇ ਪੰਜਾਬ ਵਿੱਚ ਮਾੜੀਆਂ ਸਰਕਾਰਾਂ (Bad governments in Punjab) ਹੋਣ ਦੇ ਬਾਵਜ਼ੂਦ ਵੀ ਖੇਤੀ ਨੂੰ ਹਾਲੇ ਦਾ ਧੰਦਾ ਬਣਾ ਰਹੇ ਹਨ। ਜੀ ਹਾਂ ਅੱਜ ਅਸੀਂ ਤੁਹਾਡੀ ਅਜਿਹੇ ਹੀ ਇੱਕ ਸੁਖਵੰਤ ਸਿੰਘ ਨਾਮ ਦੇ ਕਿਸਾਨ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜਿਸ ਨੇ ਨਾ ਮਾਤਰ ਜ਼ਮੀਨ ‘ਚੋਂ ਲਾਹੇਵੰਦ ਫ਼ਸਲ ਲੈਕੇ ਵੱਡੇ-ਵੱਡੇ ਕਾਰੋਬਾਰੀ (Big business) ਨੂੰ ਟੱਕਰ ਦੇ ਰਿਹਾ ਹੈ।
ਸੁਖਵੰਤ ਸਿੰਘ ਆਪਣੇ ਖੇਤਾਂ ਵਿੱਚ ਦੇਸੀ ਗੁੜ ਤਿਆਰ ਕਰਦਾ ਹੈ। ਸੁਖਵੰਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਇੱਕ ਮਹੀਨੇ ਵਿੱਚ 1 ਲੱਖ 50 ਹਜ਼ਾਰ ਦਾ ਗੁੜ ਵੇਚ ਦਿੰਦਾ ਹੈ।