ਪੰਜਾਬ

punjab

ਫ਼ਿਦਾਹੀਨ ਹਮਲੇ ਦੇ ਮੱਦੇਨਜ਼ਰ ਦੀਨਾਨਗਰ 'ਚ ਪੁਲਿਸ ਹੋਈ ਚੌਕਸ

By

Published : Oct 16, 2019, 10:05 PM IST

ਦੀਨਾਨਗਰ 'ਚ 4 ਸਾਲ ਪਹਿਲਾਂ ਹੋਏ ਫ਼ਿਦਾਹੀਨ ਹਮਲੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੂਰੀ ਮੁਸ਼ਤੈਦੀ ਦਿਖਾਈ ਜਾ ਰਹੀ ਹੈ। ਥਾਂ-ਥਾਂ 'ਤੇ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ, ਜੋ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲਿਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

ਫ਼ੋਟੋ

ਗੁਰਦਾਸਪੁਰ: ਪੰਜਾਬ 'ਚ ਹਾਈ ਅਲਰਟ ਜਾਰੀ ਹੋਣ ਤੋਂ ਬਾਅਦ, ਜਿੱਥੇ ਸੂਬੇ ਭਰ 'ਚ ਸੁਰੱਖਿਆ ਵੱਧਾ ਦਿੱਤੀ ਗਈ ਹੈ, ਉੱਥੇ ਹੀ ਗੁਰਦਾਸਪੁਰ ਦੇ ਦੀਨਾਨਗਰ 'ਚ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਦੀਨਾਨਗਰ 'ਚ 4 ਸਾਲ ਪਹਿਲਾਂ ਹੋਏ ਫ਼ਿਦਾਹੀਨ ਹਮਲੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੂਰੀ ਮੁਸ਼ਤੈਦੀ ਵਿਖਾਈ ਜਾ ਰਹੀ ਹੈ।

ਵੇਖੋ ਵੀਡੀਓ

ਐਸ ਪੀ ਨਵਜੋਤ ਸਿੰਘ ਦਾ ਕਹਿਣਾ ਹੈ ਕਿ 4 ਸਾਲ ਪਹਿਲਾਂ ਦੀਨਾਨਗਰ 'ਚ ਹੋਏ ਫਿਦਾਹੀਨ ਅੱਤਵਾਦੀ ਦੇ ਹਮਲੇ ਦੇ ਮੱਦੇਨਜ਼ਰ ਦੀਨਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਬੱਸਾਂ 'ਚ ਸਫ਼ਰ ਕਰ ਰਹੇ ਯਾਤਰੀਆਂ ਦੇ ਬੈਗ ਅਤੇ ਹੋਰ ਸਮਾਨ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਡਰੋਨ ਮਾਮਲਾ: 4 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਫ਼ਿਰੋਜ਼ਪੁਰ ਇਲਾਕੇ 'ਚ ਪਾਕਿਸਤਾਨੀ ਡਰੋਨ ਵੇਖੇ ਗਏ ਸਨ ਜਿਸ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਸੂਬੇ ਭਰ 'ਚ ਸੁਰੱਖਿਆ ਵਧਾਈ ਗਈ ਸੀ, ਪਰ ਦੀਨਾਨਗਰ 'ਚ ਚਾਰ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਨੂੰ ਮੁੱਖ ਰੱਖ ਕੇ ਇਸ ਇਲਾਕੇ 'ਚ ਪੁਲਿਸ ਬਲ ਵਧਾਇਆ ਗਿਆ ਹੈ।

ABOUT THE AUTHOR

...view details