ਗੁਰਦਾਸਪੁਰ: ਪੁਲਿਸ ਨੇ ਟ੍ਰੈਪ ਲਗਾ ਕੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਆਰਮੀ ਕੰਟੀਨ ਵਿੱਚੋਂ ਸਸਤਾ ਸਾਮਾਨ ਦਿਵਾਉਣ ਦੀ ਆੜ ਹੇਠ ਦੁਕਾਨਦਾਰਾਂ ਦੇ ਨਾਲ ਠੱਗੀ ਮਾਰਦੇ ਸਨ। ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਪਿੰਡ ਚਿੰਗੜ ਖ਼ੁਰਦ ਦਾ ਮੌਜੂਦਾ ਸਰਪੰਚ ਚਰਨਜੀਤ ਸਿੰਘ ਵੀ ਸ਼ਾਮਿਲ ਹੈ।
ਜਾਣਕਾਰੀ ਮੁਤਾਬਕ ਇਹ ਗਿਰੋਹ ਹੁਣ ਤੱਕ ਦੁਕਾਨਦਾਰਾਂ ਨਾਲ 8 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ।
ਆਰਮੀ ਕੰਟੀਨ ’ਚੋਂ ਸਸਤਾ ਸਮਾਨ ਦਿਵਾਉਣ ਵਾਲਾ ਸਰਪੰਚ ਸਾਥੀਆਂ ਸਮੇਤ ਕਾਬੂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਗਿਰੋਹ ਦੁਕਾਨਦਾਰਾਂ ਨੂੰ ਆਰਮੀ ਕੰਟੀਨ ਤਿਬੜੀ ਵਿਚੋਂ ਸਸਤਾ ਸਮਾਨ ਦਿਵਾਉਣ ਦੀ ਆੜ ਹੇਠ ਲੱਖਾਂ ਰੁਪਇਆਂ ਦੀ ਠੱਗੀ ਮਾਰ ਚੁੱਕਾ ਹੈ, ਜਾਣਕਾਰੀ ਮਿਲਣ 'ਤੇ ਟ੍ਰੈਪ ਲਗਾ ਕੇ ਇਸ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਕੋਰਟ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਕੋਲੋਂ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਨਾਲ ਹੋਰ ਕੌਣ ਸ਼ਾਮਿਲ ਹੈ।