ਗੁਰਦਾਸਪੁਰ:ਇੱਕ ਪਾਸੇਕੇਂਦਰ ਸਰਕਾਰ (Central Government) ਵੱਲੋਂ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨਾਂ ਲਈ ਕੌਰੀਡੋਰ ਨੂੰ ਖੁੱਲ੍ਹਣ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਪਰ ਦੂਜੇ ਪਾਸੇ ਡੇਰਾ ਬਾਬਾ ਨਾਨਕ (Dera Baba Nanak) ਵਿਖੇ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨਾਂ ਲਈ ਲੱਗੀ ਦੂਰਬੀਨ ਨੂੰ ਹਟਾ ਦਿੱਤਾ ਗਿਆ ਹੈ। ਜਿਸ ਨੂੰ ਲੈਕੇ ਸਿੱਖ ਸੰਗਤ ਵਿੱਚ ਕਾਫ਼ੀ ਨਰਾਸ਼ਾ ਪਾਈ ਜਾ ਰਹੀ ਹੈ।
ਡੇਰਾ ਬਾਬਾ ਨਾਨਕ (Dera Baba Nanak) ਵਿਖੇ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨ ਕਰਨ ਪਹੁੰਚੀਆ ਸੰਗਤਾਂ ਨੇ ਕਿਹਾ ਕਿ ਪਹਿਲਾਂ ਤਾਂ ਦੁਬਾਰਾ ਤੋਂ ਦੂਰਬੀਨ ਨੂੰ ਲਗਾਇਆ ਜਾਵੇ ਤਾਂ ਜੋ ਪਾਕਿਸਤਾਨ (Pakistan) ਜਾ ਕੇ ਜੋ ਸ਼ਰਧਾਲੂ ਦਰਸ਼ਨ ਨਹੀਂ ਕਰ ਸਕਦਾ ਉਹ ਇੱਥੇ ਆ ਕੇ ਦੂਰਬੀਨ ਦੇ ਜ਼ਰੀਏ ਗੁਰੂ ਘਰ ਦੇ ਦਰਸ਼ਨ ਕਰ ਸਕਣ। ਇਨ੍ਹਾਂ ਦਾ ਕਹਿਣਾ ਹੈ ਕਿ ਦੂਰਬੀਨ ਦੇ ਨਾਲ ਗੁਰੂ ਘਰ ਦੇ ਚੰਗੀ ਤਰ੍ਹਾਂ ਦਰਸ਼ਨ ਹੋ ਜਾਂਦੇ ਹਨ, ਪਰ ਹੁਣ ਦੂਰਬੀਨ ਨਾ ਹੋਣ ਕਰਕੇ ਉਨ੍ਹਾਂ ਨੂੰ ਗੁਰੂ ਘਰ ਦੇ ਦਰਸ਼ਨ ਨਹੀਂ ਹੋ ਸਕੇ।
ਡੇਰਾ ਬਾਬਾ ਨਾਨਕ ਤੋਂ ਦੂਰਬੀਨ ਹਟਾਏ ਜਾਣ ਕਾਰਨ ਸੰਗਤਾਂ 'ਚ ਰੋਸ ਇਸ ਮੌਕੇ ਇਨ੍ਹਾਂ ਸ਼ਰਧਾਲੂਆਂ ਵੱਲੋਂ ਕੇਂਦਰ ਸਰਕਾਰ (Central Government) ਨੂੰ ਅਪੀਲ ਕੀਤੀ ਗਈ ਹੈ ਕਿ ਜੋ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨਾਂ ਲਈ ਜਾਣ ਦੀ ਪ੍ਰਕਿਰਿਆ ਹੈ ਉਸ ਨੂੰ ਤੇਜ਼ ਕੀਤਾ ਜਾਵੇ। ਸ਼ਰਧਾਲੂਆਂ ਨੇ ਦੱਸਿਆ ਕਿ ਜਦੋਂ ਉਹ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਲਈ ਆਪਣੀ ਅਰਜੀ ਦਿੰਦੇ ਹਨ ਤਾਂ ਜੋ ਮਨਜ਼ੂਰੀ ਸਰਕਾਰ (Government) ਜਾ ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ ਉਸ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਜਾਣ ਲਈ ਦਿੱਤੀ ਅਰਜੀ ਦਾ ਕੁਝ ਘੰਟਿਆ ਬਾਅਦ ਹੀ ਸਰਕਾਰ (Government) ਵੱਲੋਂ ਜਵਾਬ ਆਉਣਾ ਚਾਹੀਦਾ ਹੈ, ਪਰ ਹੁਣ ਜੋ ਇਸ ਅਰਜੀ ਦਾ ਜਵਾਬ 10 ਦਿਨਾਂ ਬਾਅਦ ਆਉਣ ਦਾ ਹੈ ਅਤੇ ਦਰਸ਼ਨਾਂ ਲਈ ਜੋ ਇੰਟਰਨੈਟ (Internet) ‘ਤੇ ਸਾਈਟ ਬਣਾਈ ਗਈ ਹੈ, ਉਹ ਵੀ ਕੰਮ ਨਹੀਂ ਕਰ ਰਹੀ ਜਿਸ ਕਰਕੇ ਸ਼ਰਧਾਲੂਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ:Guru Nanak Gurpurab 2021: ਪਾਕਿਸਤਾਨ ਲਈ ਜੱਥਾ ਹੋਇਆ ਰਵਾਨਾ