ਪੰਜਾਬ

punjab

ETV Bharat / state

ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰ ਜ਼ਖ਼ਮੀ, 2 ਦੀ ਹਾਲਤ ਗੰਭੀਰ - roof collapse in dinanagar

ਗੁਰਦਾਸਪੁਰ: ਦੀਨਾਨਗਰ ਦੇ ਪਿੰਡ ਵਾੜਾ 'ਚ ਦੇਰ ਰਾਤ ਮਕਾਨ ਦੀ ਛੱਤ ਡਿਗਣ ਨਾਲ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਦਰਵਾਜ਼ਾ ਤੋੜ ਕੇ ਮਿੱਟੀ ਹੇਠਾਂ ਬਾਹਰ ਕੱਢਿਆ।

ਮਕਾਨ ਦੀ ਛੱਤ ਡਿੱਗੀ

By

Published : Feb 10, 2019, 3:56 PM IST

ਜਾਣਕਾਰੀ ਮੁਤਾਬਕ ਪਰਿਵਾਰ 'ਚ 9 ਮੈਂਬਰ ਹਨ ਜਿਸ ਵਿੱਚ ਇੱਕ 4 ਮਹੀਨੇ ਦਾ ਬੱਚਾ ਅਤੇ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਸੀ। ਛੱਤ ਡਿੱਗਣ ਕਾਰਨ 4 ਮੈਂਬਰ ਜ਼ਖ਼ਮੀ ਹੋਏ ਹਨ ਅਤੇ 2 ਦੀ ਹਾਲਤ ਗੰਭੀਰ ਦੱਸੀ ਜੀ ਰਹੀ ਹੈ। ਘਟਨਾ ਸਬੰਧੀ ਜਾਇਜ਼ਾ ਲੈਣ ਲਈ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਹੈ ਜਿਸ ਦਾ ਪਰਿਵਾਰ 'ਚ ਵੀ ਰੋਸ਼ ਦੇਖਣ ਨੂੰ ਮਿਲਿਆ ਹੈ। ਪਰਿਵਾਰ ਨੇ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਮਕਾਨ ਦੀ ਛੱਤ ਡਿੱਗੀ

ਇਸ ਘਟਨਾ ਸਬੰਧੀ ਪਰਿਵਾਰ ਦੇ ਮੁਖੀਆ ਵਿਜੈ ਕੁਮਾਰ ਅਤੇ ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ 9 ਮੈਂਬਰ ਇੱਕ ਹੀ ਕਮਰੇ 'ਚ ਰਾਤ ਸੁੱਤੇ ਹੋਏ ਸੀ। ਅਚਾਨਕ ਰਾਤ 12 ਵਜੇ ਦੇ ਕਰੀਬ ਮਕਾਨ ਦੀ ਛੱਤ ਹੇਠਾਂ ਡਿੱਗ ਗਈ। ਛੱਤ ਡਿੱਗਣ ਨਾਲ ਪਰਿਵਾਰ ਦੇ 4 ਮੈਂਬਰ ਹੇਠਾਂ ਆ ਗਏ ਤੇ ਬਾਕੀ ਮੈਂਬਰ ਵੀ ਕਮਰੇ 'ਚ ਹੀ ਫ਼ਸ ਗਏ।

ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਵੱਲੋਂ ਰੌਲਾ ਪਾਉਣ 'ਤੇ ਪਿੰਡ ਵਾਲਿਆਂ ਦੀ ਮਦਦ ਨਾਲ ਘਰ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਦੋ ਮੈਂਬਰਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਤੇ ਉਨ੍ਹਾਂ ਨੇ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ABOUT THE AUTHOR

...view details