ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ ਦੇਰ ਸ਼ਾਮ ਐੱਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ਉੱਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਐੱਸਬੀਆਈ ਦੇ ਸੇਵਾ ਕੇਂਦਰ ਤੋਂ ਡੇਢ ਲੱਖ ਦੀ ਲੁੱਟ, ਗੰਨ ਪੁਆਇੰਟ 'ਤੇ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ - ਡੀਐੱਸਪੀ ਰਾਜਬੀਰ ਸਿੰਘ
ਗੁਰਦਾਸਪੁਰ ਵਿੱਚ ਐੱਸਬੀਆਈ ਦੇ ਸੇਵਾ ਕੇਂਦਰ ਨੂੰ ਗੰਨ ਪੁਆਇੰਟ 'ਤੇ ਨਕਾਬਪੋਸ਼ਾਂ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਲੁਟੇਰੇ ਸੇਵਾ ਕੇਂਦਰ ਤੋਂ ਡੇਢ ਲੱਖ ਰੁਪਏ ਦੀ ਨਕਦੀ ਦਿਨ-ਦਿਹਾੜੇ ਲੁੱਟ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Published : Aug 25, 2023, 1:05 PM IST
ਗੰਨ ਪੁਆਇੰਟ ਉੱਤੇ ਲੱਖਾਂ ਦੀ ਨਕਦੀ ਲੁੱਟੀ:ਜਾਣਕਾਰੀ ਅਨੁਸਾਰ ਰਾਜੇਸ਼ ਅਗਨੀਹੋਤਰੀ ਪੁੱਤਰ ਮਨੋਹਰ ਲਾਲ ਵਾਸੀ ਜੋ ਗਹੋਤ ਭੱਟੀਆਂ ਸਟੇਟ ਬੈਂਕ ਦੇ ਨੇੜੇ ਪੈਸੇ ਦੇ ਲੈਣ-ਦੇਣ ਦੇ ਸੇਵਾ ਕੇਂਦਰ ਵਿੱਚ ਕੰਮ ਕਰਦਾ ਹੈ। ਉਹ ਆਪਣੇ ਪੁੱਤਰਾਂ ਸਮੇਤ ਸੇਵਾ ਕੇਂਦਰ ਵਿੱਚ ਹਾਜ਼ਰ ਸੀ ਤਾਂ ਦੀ ਸ਼ਾਮ ਦੇ ਸਮੇਂ 3 ਨੌਜਵਾਨ ਮੂੰਹ ਢੱਕ ਕੇ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੋਏ। ਅੰਦਰ ਵੜਦਿਆਂ ਹੀ ਗੰਨ ਪੁਆਇੰਟ ਉੱਤੇ ਰਜੇਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਨੂੰ ਡਰਾਇਆ ਅਤੇ ਪਿਸਤੌਲ ਦੇ ਮੁੱਠੇ ਨਾਲ ਹਮਲਾ ਕਰਕੇ ਉਹਨਾਂ ਕੋਲੋਂ ਨਗਦੀ ਦੀ ਮੰਗ ਕੀਤੀ। ਪਲਕ ਝਪਕਦੇ ਹੀ ਉਹ ਦੁਕਾਨ ਵਿੱਚ ਪਈ ਡੇਢ ਲੱਖ ਦੀ ਨਗਦੀ ਲੈਕੇ ਮੌਕੇ ਤੋਂ ਨਹਿਰ ਵੱਲ ਫਰਾਰ ਹੋ ਗਏ। ਪੀੜਤ ਪਿਓ-ਪੁੱਤ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
- RTI ਵਿੱਚ ਹੋਇਆ ਖੁਲਾਸਾ, ਪੰਜਾਬ ਵਿੱਚ ਖੋਲ੍ਹੇ ਜਾਣ ਵਾਲੇ 16 ਨਵੇਂ ਮੈਡੀਕਲ ਕਾਲਜਾਂ ਲਈ ਡੇਢ ਸਾਲ ਵਿੱਚ ਨਹੀਂ ਬਣਾਈ ਕੋਈ ਰੂਪ ਰੇਖਾ
- Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ
- ਭਾਰਤੀ ਦਿੱਗਜ ਕਾਰਪੋਰੇਟਾਂ ਦੀਆਂ ਮੁੜ ਵੱਧ ਸਕਦੀਆਂ ਨੇ ਮੁਸ਼ਕਿਲਾਂ, ਹਿੰਡਨਬਰਗ ਦੀ ਤਰ੍ਹਾਂ ਹੁਣ ਇਹ ਸੰਸਥਾ ਵੱਡੇ ਖੁਲਾਸੇ ਕਰਨ ਦੀ ਤਿਆਰੀ 'ਚ
ਲੁਟੇਰਿਆਂ ਦੀ ਭਾਲ ਵਿੱਚ ਪੁਲਿਸ ਲੱਗੀ: ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀਐੱਸਪੀ ਰਾਜਬੀਰ ਸਿੰਘ ਨੇ ਬਰੀਕੀ ਨਾਲ ਲੁਟੇਰਿਆਂ ਦੀ ਪਛਾਣ ਕਰਨ ਅਤੇ ਇਸ ਘਟਨਾ ਲਈ ਲੋੜੀਂਦੇ ਤੱਥ ਵੀ ਦੁਕਾਨਦਾਰ ਅਤੇ ਲਾਗਲੇ ਲੋਕਾਂ ਕੋਲੋਂ ਪ੍ਰਾਪਤ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੌਕੇ ਉੱਤੇ ਪਹੁੰਚੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਹਥਿਆਰਾਂ ਨਾਲ ਲੈਸ ਲੁਟੇਰਿਆਂ ਦੀ ਪੁਲਿਸ ਵੱਲੋਂ ਗੰਭੀਰਤਾ ਨਾਲ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਲੱਖ ਤੋ ਉੱਪਰ ਰਕਮ ਦੀ ਲੁੱਟ ਹੋਈ ਹੈ । ਡੀਐੱਸਪੀ ਨੇ ਅੱਗੇ ਕਿਹਾ ਕਿ ਜਲਦ ਮਾਮਲਾ ਦਰਜ ਕਰਕੇ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।