ਗੁਰਦਾਸਪੁਰ:ਪੰਜਾਬ ਪੁਲਿਸ ਵੱਲੋਂ ਹਮੇਸ਼ਾ ਸਪੀਡ ਲਿਮਟ ਅਨੁਸਾਰ ਗੱਡੀ ਚਲਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਉੱਤੇ ਤੇਜ਼ ਰਫਤਾਰੀ ਕਾਰਨ ਅੱਜ ਸ਼ਨੀਵਾਰ ਨੂੰ ਸਵੇਰੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਉੱਥੇ ਹੀ ਮੌਕੇ ਉੱਤੇ ਹਾਈਵੇ ਪੁਲਿਸ ਪਾਰਟੀ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਜ਼ਖ਼ਮੀ ਰਣਜੀਤ ਸਿੰਘ ਨੇ ਹਾਦਸੇ ਬਾਰੇ ਪੂਰੀ ਜਾਣਕਾਰੀ ਦਿੱਤੀ :-ਇਸ ਦੌਰਾਨ ਹੀ ਸਿਵਲ ਹਸਪਤਾਲ ਬਟਾਲਾ ਵਿੱਚ ਜ਼ਖ਼ਮੀ ਹਾਲਤ ਵਿੱਚ ਮੱਤੇਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਉੱਤੇ ਆਪਣੀ ਪਤਨੀ ਦੇ ਨਾਲ ਕਸਬਾ ਧਾਰੀਵਾਲ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੀ ਹੋਈ ਮੌਤ ਦੇ ਅਫਸੋਸ ਲਈ ਜਾ ਰਹੇ ਸਨ। ਬਟਾਲਾ ਦੇ ਨਜ਼ਦੀਕ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਉੱਥੇ ਹੀ ਇਸ ਸੜਕ ਹਾਦਸੇ ਦੇ ਚੱਲਦੇ ਦੋਵੇ ਪਤੀ-ਪਤਨੀ ਗੰਭੀਰ ਜ਼ਖ਼ਮੀ ਹਨ, ਜਿਹਨਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਵਿੱਚ ਚੱਲ ਰਿਹਾ ਹੈ।