ਪੰਜਾਬ

punjab

ETV Bharat / state

ਕਿੰਨਰ ਸਮਾਜ ਦੀ ਚੜ੍ਹਾਈ: ਬਾਬਾ ਪ੍ਰਵੀਨ ਕੁਮਾਰ ਦੀਨਾਨਗਰ ਦੇ ਉਪ ਪ੍ਰਧਾਨ ਨਿਯੁਕਤ - Rise of Kinnar Samaj: Baba Praveen Kumar appointed Vice President of Dinanagar

ਪੰਜਾਬ 'ਚ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਅਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਸਰਬਸੰਮਤੀ ਨਾਲ ਹਲਕਾ ਦੀਨਾਨਗਰ 'ਚ ਪਰਮਿੰਦਰ ਸਿੰਘ ਨੀਟੂ ਨੂੰ ਪ੍ਰਧਾਨ ਥਾਪਿਆ ਗਿਆ।

ਪਰਮਿੰਦਰ ਸਿੰਘ ਨੀਟੂ ਨੂੰ ਥਾਪਿਆ ਨਗਰ ਕੌਂਸਲ ਦੀਨਾਨਗਰ ਦਾ ਪ੍ਰਧਾਨ
ਪਰਮਿੰਦਰ ਸਿੰਘ ਨੀਟੂ ਨੂੰ ਥਾਪਿਆ ਨਗਰ ਕੌਂਸਲ ਦੀਨਾਨਗਰ ਦਾ ਪ੍ਰਧਾਨ

By

Published : Apr 10, 2021, 12:30 PM IST

ਗੁਰਦਾਸਪੁਰ: ਪੰਜਾਬ 'ਚ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਅਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਸਰਬਸੰਮਤੀ ਨਾਲ ਹਲਕਾ ਦੀਨਾਨਗਰ 'ਚ ਪਰਮਿੰਦਰ ਸਿੰਘ ਨੀਟੂ ਨੂੰ ਪ੍ਰਧਾਨ ਥਾਪਿਆ ਗਿਆ। ਇਸ ਦੇ ਨਾਲ ਹੀ ਕਿੰਨਰ ਸਮਾਜ ਨਾਲ ਸਬੰਧਤ ਬਾਬਾ ਪ੍ਰਵੀਨ ਕੁਮਾਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਹੈ।

ਇਸ ਮੌਕੇ ਨਵੇਂ ਬਣੇ ਪ੍ਰਧਾਨ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿਖਾਏ ਵਿਸ਼ਵਾਸ਼ 'ਤੇ ਪੂਰਾ ਉਤਰਣ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਉਹ ਆਪਣੇ ਇਲਾਕੇ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਪਰਮਿੰਦਰ ਸਿੰਘ ਨੀਟੂ ਨੂੰ ਥਾਪਿਆ ਨਗਰ ਕੌਂਸਲ ਦੀਨਾਨਗਰ ਦਾ ਪ੍ਰਧਾਨ

ਇਸ ਮੌਕੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਕਿ ਪ੍ਰਧਾਨ ਦੀ ਚੋਣ ਸ਼ਾਂਤਮਈ ਢੰਗ ਨਾਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਸ ਹੈ ਨਵੇਂ ਬਣੇ ਪ੍ਰਧਾਨ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਲਾਕੇ ਦਾ ਵਿਕਾਸ ਕਰਨਗੇ।

ਇਹ ਵੀ ਪੜ੍ਹੋ:ਐਸੋਸੀਏਸ਼ਨ ਦੇ ਹੁਕਮਾਂ ਤੋਂ ਬਾਅਦ ਫਸਲ ਦੀ ਤੋਲ ਕੀਤੀ ਜਾਵੇਗੀ: ਆੜ੍ਹਤੀ

ABOUT THE AUTHOR

...view details