ਪੰਜਾਬ

punjab

By

Published : May 18, 2021, 7:21 PM IST

ETV Bharat / state

ਬਟਾਲਾ 'ਚ ਕੂੜੇ ਦੇ ਲੱਗੇ ਢੇਰ, ਸ਼ਹਿਰ ਵਾਸੀ ਪਰੇਸ਼ਾਨ

ਬਟਾਲਾ ਵਿਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ। ਜਿਸ ਕਾਰਨ ਪੂਰੇ ਸ਼ਹਿਰ ਵਿਚ ਕੂੜੇ ਦੇ ਢੇਹ ਲੱਗੇ ਹੋਏ ਹਨ ਅਤੇ ਆਮ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਟਾਲਾ 'ਚ ਕੂੜੇ ਦੇ ਢੇਰ ਲੱਗਣ ਕਾਰਨ ਸ਼ਹਿਰ ਵਾਸੀ ਹੋ ਰਹੇ ਹਨ ਪਰੇਸ਼ਾਨ
ਬਟਾਲਾ 'ਚ ਕੂੜੇ ਦੇ ਢੇਰ ਲੱਗਣ ਕਾਰਨ ਸ਼ਹਿਰ ਵਾਸੀ ਹੋ ਰਹੇ ਹਨ ਪਰੇਸ਼ਾਨ

ਬਟਾਲਾ:ਪੰਜਾਬ ਵਿਚ ਕਈ ਥਾਵਾਂ ਉਤੇ ਸਫ਼ਾਈ ਸੇਵਕ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ।ਇਸੇ ਲੜੀ ਅਨੁਸਾਰ ਬਟਾਲਾ ਸ਼ਹਿਰ ਵਿਚ ਜਗ੍ਹਾਂ ਜਗ੍ਹਾਂ ਉਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿੰਨਾ ਨੂੰ ਲੈ ਕੇ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਹੋ ਰਹੇ ਹਨ।ਇਸ ਮੌਕੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਉਤੇ ਧਿਆਨ ਦਿੰਦੇ ਹੋਏ ਮਸਲੇ ਦਾ ਕੋਈ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ।ਤੁਹਾਨੂੰ ਦੱਸ ਦੇਈਏ ਕਿ ਨਗਰ ਨਿਗਮ ਬਟਾਲਾ ਦੇ ਸਫ਼ਾਈ ਕਰਮਚਾਰੀ ਪਿੱਛਲੇ 5 ਦਿਨਾਂ ਤੋਂ ਹੜਤਾਲ ਉਤੇ ਹਨ।ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਸਮੱਸਿਆਂ ਦਾ ਹੱਲ ਜਲਦੀ ਕਰਨਾ ਚਾਹੀਦਾ ਹੈ ਨਹੀਂ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਬਿਮਾਰੀ ਫੈਲ ਸਕਦੀ ਹੈ ਅਤੇ ਜਦਕਿ ਪਹਿਲਾ ਹੀ ਕੋਰੋਨਾ ਮਹਾਂਮਾਰੀ ਨਾਲ ਉਹ ਜੂਝ ਰਹੇ ਹਨ। ਇਸ ਲਈ ਸਰਕਾਰ ਜਲਦ ਤੋਂ ਜਲਦ ਕੋਈ ਸਮੱਸਿਆਂ ਦਾ ਹੱਲ ਕਰਨਾ ਚਾਹੀਦਾ ਹੈ।

ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦਾ ਕਹਿਣਾ ਹੈ ਕਿ ਸਫਾਈ ਕਰਮਚਾਰੀ ਜੋ ਹੜਤਾਲ 'ਤੇ ਬੈਠੇ ਹਨ ਉਹ ਪੂਰੇ ਪੰਜਾਬ ਭਰ ਵਿਚ ਬੈਠੇ ਹਨ ਅਤੇ ਉਹਨਾਂ ਦੀਆਂ ਮੰਗਾਂ ਬਾਰੇ ਸਰਕਾਰ ਵਿਚਾਰ ਵੀ ਕਰ ਰਹੀ ਹੈ।ਉਥੇ ਹੀ ਮੇਅਰ ਨੇ ਅਪੀਲ ਕੀਤੀ ਕਿ ਸਫਾਈ ਕਰਮਚਾਰੀ ਆਪਣੀ ਹੜਤਾਲ ਵਾਪਿਸ ਲੈਣ ਅਤੇ ਜੋ ਸ਼ਹਿਰ ਵਿਚ ਸਫਾਈ ਦਾ ਬੁਰਾ ਹਾਲ ਹੋ ਰਿਹਾ ਹੈ ਉਸ ਵਿਚ ਸੁਧਾਰ ਹੋ ਸਕੇ |

ਇਹ ਵੀ ਪੜੋ:ਸੁਸ਼ੀਲ ਪਹਿਲਵਾਨ ਨੂੰ ਗੈਂਗਸਟਰ ਤੋਂ ਖ਼ਤਰਾ, ਹੋ ਸਕਦੈ ਜਾਨਲੇਵਾ ਹਮਲਾ

ABOUT THE AUTHOR

...view details