ਪੰਜਾਬ

punjab

ETV Bharat / state

ਹੋ ਜਾਓ ਤਿਆਰ ਆ ਗਏ ਕਰਤਾਰਪੁਰ ਜਾਣ ਲਈ ਫ਼ਾਰਮ

ਕਰਤਾਰਪੁਰ ਕੌਰੀਡੋਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ। ਸ਼ਰਧਾਲੂਆਂ ਨੂੰ ਜਾਣ ਲਈ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ।

ਕਰਤਾਰਪੁਰ

By

Published : Oct 16, 2019, 7:55 PM IST

ਚੰਡੀਗੜ੍ਹ: ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਖੁੱਲ ਗਈ ਹੈ। ਯਾਤਰਾ ਕਰਨ ਲਈ ਪਾਸਪੋਰਟ ਦੀ ਜ਼ਰੂਰਤ ਹੋਵੇਗੀ ਪਰ ਪਾਸਪੋਰਟ 'ਤੇ ਵੀਜ਼ਾ ਨਹੀਂ ਲੱਗੇਗਾ। ਹਾਲਾਂਕਿ 20 ਡਾਲਰ ਲਾਂਘੇ ਦੀ ਫ਼ੀਸ ਦੇਣ ਬਾਰੇ ਰੇੜਕਾ ਅਜੇ ਫਸਿਆ ਹੋਇਆ ਹੈ।

ਕਰਤਾਰਪੁਰ ਲਾਂਘੇ 'ਤੇ ਜਾਣ ਲਈ ਯਾਤਰੀਆਂ ਨੂੰ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਵੇਗਾ ਪਰ ਇਹ ਫ਼ਾਰਮ ਭਰਨ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ, ਤੁਸੀਂ ਇਸ ਨੂੰ ਘਰ ਬੈਠੇ ਵੀ ਭਰ ਸਕਦੇ ਹੋ। ਇਹ ਫ਼ਾਰਮ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਫ਼ਾਰਮ ਅਜੇ ਤੱਕ ਸ੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਫ਼ਾਰਮ ਵਿੱਚ ਪਾਸਪੋਰਟ ਦੀ ਲੋੜ ਸਿਰਫ਼ ਜਾਣਕਾਰੀ ਦੇਣ ਲਈ ਹੀ ਪਵੇਗੀ ਇਸ ਤੇ ਕਈ ਮੋਹਰ ਨਹੀਂ ਲੱਗੇਗੀ। ਫ਼ਾਰਮ ਅਪਲਾਈ ਕਰਨ ਤੋਂ ਬਾਅਦ ਪੁਲਿਸ

ਵੈਰੀਫ਼ਿਕੇਸ਼ਨ ਹੋਵੇਗੀ ਇਸ ਤੋਂ ਬਾਅਦ ਤੁਸੀਂ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰ ਸਕਦੇ ਹੋ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਵਿਅਕਤੀ ਸਿਰਫ਼ ਸਾਲ ਵਿੱਚ ਇੱਕ ਵਾਰ ਹੀ ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਦਰਸ਼ਨ ਕਰ ਸਕਦਾ ਹੈ।

ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੀ ਹਨ ਕਿ ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲਿਆ ਜਾ ਰਿਹਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਿਛਲੇ ਦਿਨੀਂ ਜਾਣਕਾਰੀ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਇਸ ਲਾਂਘੇ ਦਾ ਉਦਘਾਟਨ ਕਰਨਗੇ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

ABOUT THE AUTHOR

...view details