ਗੁਰਦਾਸਪੁਰ:ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਵੇਚਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ, ਓਥੇ ਹੀ ਦੀਨਾਨਗਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ (Ramesh Salaria) ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਦ 1 ਲੱਖ ਮਹੀਨਾ ਦੀ ਨੌਕਰੀ ਛੱਡਕੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੇ ਡਰੈਗਨ ਫਰੂਟ ਦੀ ਖੇਤੀ (Dragon fruit cultivation in Gurdaspur) ਸ਼ੁਰੂ ਕੀਤੀ ਤੇ ਇਕ ਸਫ਼ਲ ਕਿਸਾਨ ਬਣਕੇ ਉੱਭਰਿਆ।
ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣਿਆ ਰਮੇਸ਼ ਵਸਲਾਰੀਆ:ਰਮੇਸ਼ ਸਲਾਰੀਆਂ (Ramesh Salarian) ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਸਲਾਰੀਆ (ਕਿਸਾਨ) ਨੇ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਉਸ ਨੇ ਰਵਾਇਤੀ ਖੇਤੀ ਨਾ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਲੋਕਾਂ ਵੱਲੋਂ ਉਸਦਾ ਮਜ਼ਾਕ ਬਣਾਇਆ ਗਿਆ ਕਿ ਇਹ ਨੌਜਵਾਨ ਚੰਗੀ ਨੌਕਰੀ ਛੱਡ ਇਹ ਕਿ ਕਰ ਰਿਹਾ ਹੈ, ਪਰ ਰਮੇਸ਼ ਨੇ ਆਪਣੀ ਮਹਿਨਤ ਜਾਰੀ ਰੱਖੀ ਤੇ ਅੱਜ ਉਸਦਾ ਕੰਮ ਨੌਕਰੀ ਨਾਲੋਂ ਕਈ ਹਿੱਸੇ ਚੰਗਾ ਹੈ। ਰਮਨ ਨੇ ਕਿਹਾ ਕਿ ਮੈ ਡਰੈਗਨ ਫਰੂਟ ਸਿੱਧਾ ਹੀ ਗ੍ਰਾਹਕਾਂ ਤੱਕ ਪਹੁੰਚਾਉਂਦਾ ਹਾਂ। ਜਿਸ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ ਫ਼ਸਲਾਂ ਛੱਡ ਕੁਝ ਨਵਾ ਕਰਨ ਦੀ ਕੋਸ਼ਿਸ਼ ਕਰਨ ਤੇ ਚੰਗੀ ਕਮਾਈ ਕਰ ਸਕਦੇ ਹਨ।
ਦਿੱਲੀ ਵਿਖੇ ਕਰੀਬ 15 ਸਾਲ ਕਰ ਚੁੱਕਾ ਹੈ ਨੌਕਰੀ:ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਮੇਸ਼ ਸਲਾਰੀਆ ਨੇ ਕਿਹਾ ਕਿ ਉਸ ਨੇ ਬੀਟੇਕ ਕੀਤੀ ਹੋਈ ਹੈ ਤੇ ਉਹ ਦਿੱਲੀ ਵਿਖੇ ਕਰੀਬ 15 ਸਾਲ ਨੌਕਰੀ ਕਰ ਚੁੱਕਾ ਹੈ। ਜਿਸ ਦੌਰਾਨ ਉਸਦੀ ਤਨਖਾਹ ਕਰੀਬ 1 ਲੱਖ ਰੁਪਏ ਸੀ ਪਰ ਉਸ ਨੇ ਕਿਹਾ ਕਿ ਮੈ ਚਾਹੁੰਦਾ ਸੀ ਕਿ ਆਪਣੇ ਘਰ ਪਰਿਵਾਰ ਵਿੱਚ ਰਹਿਕੇ ਕੁਝ ਕੰਮ ਕਰਾਂ। ਜਿਸ ਕਰਕੇ ਮੈਂ ਖੇਤੀ ਕਰਨ ਦਾ ਸੋਚਿਆ ਉਹਨਾਂ ਨੇ ਕਿਹਾ ਕਿ ਮੈਂ ਡਰੈਗਨ ਫਰੂਟ ਦੀ ਖੇਤੀ ਕਰਨ ਦਾ ਸੋਚਿਆ ਅਤੇ ਇਸ ਬਾਰੇ ਰਿਸਰਚ ਸ਼ੁਰੂ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ।