ਗੁਰਦਾਸਪੁਰ:ਦੀਨਾਨਗਰ ਦੇ ਪਿੰਡ ਚੰਦਰ ਭਾਨ ਵਿਖੇ ਕਿਸਾਨਾਂ ਵੱਲੋਂ ਕਿਸਾਨ ਮਹਾਂ ਪੰਚਾਇਤ ਕਰਵਾਈ ਗਈ। ਇਸ ਵਿੱਚ ਕਿਸਾਨ ਆਗੂ ਚੌਧਰੀ ਰਾਕੇਸ਼ ਟਿਕੈਤ ,ਹਰਵਿੰਦਰ ਸਿੰਘ ਲੱਖੋਵਾਲ ਨੇ ਖ਼ਾਸ ਤੌਰ ਤੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਰਾਕੇਸ਼ ਟਕੇਤ ਨੇ ਕੇਂਦਰ ਸਰਕਾਰ ਨੂੰ MSP ਅਤੇ ਪੰਜਾਬ ਸਰਕਾਰ ਨੂੰ ਪਰਾਲੀ ਮੁੱਦੇ ਨੂੰ ਲੈ ਕੇ ਚਰਚਾ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਫੇਂਸਿੰਗ ਨੂੰ ਅਗੇ ਵਧਾਉਣ ਦੇ ਦਿੱਤੇ ਪ੍ਰਸਤਾਵ ਨੂੰ ਸ਼ਹੀ ਕਹਿੰਦੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਉੱਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਨਹੀ ਜਾਂਦਾ ਦਿੱਲੀ ਵਿੱਚ ਫੈਕਟਰੀਆਂ ਅੱਤੇ ਗੱਡੀਆਂ ਦਾ ਧੂੰਆਂ ਹੈ। Latest news of Gurdaspur.Gurdaspur latest news in Punjabi
ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਕੇਸ਼ ਟਕੇਤ ਨੇ ਕਿਹਾ ਕਿ MSP ਅਤੇ ਫਸਲਾਂ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਕੋਈ ਫੈਂਸਲਾ ਨਹੀਂ ਲੈ ਰਹੀ। ਜਿਸ ਕਾਰਨ ਫਿਰ ਤੋਂ ਜਲਦ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੇਗਰ ਸਰਕਾਰਾਂ ਕੋਲੋਂ ਆਪਣੇ ਹੱਕ ਲੈਣੇ ਹਨ ਤਾਂ ਫਿਰ ਤੋਂ ਇੱਕਜੁਟ ਹੋਣਾ ਪਵੇਗਾ। ਜਦੋਂ ਤੱਕ ਕੇਂਦਰ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕਰੇਗੀ ਉੱਦੋਂ ਤੱਕ ਕਿਸਾਨ ਨੂੰ ਕੋਈ ਫਾਇਦਾ ਨਹੀਂ ਮਿਲ ਪਾਵੇਗਾ।