ਗੁਰਦਾਸਪੁਰ: ਬਸੰਤ ਆਉਣ ਤੋਂ ਕੁੱਝ ਦਿਨ ਪਹਿਲਾਂ ਮੌਸਮ ਠੀਕ ਹੋ ਜਾਂਦਾ ਹੈ ਪਰ ਇਸ ਵਾਰ ਬਸੰਤ ਤੋਂ ਪਹਿਲਾਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਨਾਲ ਠੰਡ ਹੋਰ ਵੀ ਵੱਧ ਗਈ ਹੈ। ਲੋਕਾਂ ਦੇ ਰੋਜ਼ਾਨਾਂ ਦੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਲਗਾਤਾਰ ਮੀਂਹ ਕਾਰਨ ਦੁਕਾਨਦਾਰ ਕਾਫ਼ੀ ਪਰੇਸ਼ਾਨ ਹਨ ਕਿਉਂਕਿ ਮੀਂਹ ਕਾਰਨ ਗਾਹਕ ਘਰੋਂ ਨਹੀਂ ਨਿਕਲ ਰਿਹਾ ਹੈ।
ਮੀਂਹ ਨੇ ਦੁਕਾਨਦਾਰਾਂ ਦਾ ਕੰਮ ਰੋਕਿਆ - rain disturbs business of shopkeepers
ਗੁਰਦਾਸਪੁਰ: ਪੰਜਾਬ 'ਚ ਪਿਛਲੇ 2-3 ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿਥੇ ਆਮ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਉਥੇ ਹੀ ਦੁਕਾਨਦਾਰ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਗਾਹਕ ਘਰੋਂ ਨਹੀਂ ਨਿਕਲ ਰਿਹਾ ਹੈ।
ਫ਼ੋਟੋ
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਹੀ ਮਹਿੰਗਾਈ ਕਾਰਨ ਉਨ੍ਹਾਂ ਦੀ ਵਿੱਤੀ ਹਾਲਤ ਵਿਗੜ ਰਹੀ ਹੈ ਦੂਜਾ ਮੀਂਹ ਕਾਰਨ ਗਾਹਕਾਂ ਦੀ ਗਿਣਤੀ ਕਾਫ਼ੀ ਘਟੀ ਹੈ। ਮੀਂਹ ਕਾਰਨ ਲੋਕ ਘਰੋਂ ਨਹੀਂ ਨਿਕਲ ਰਹੇ ਹਨ।
ਮੀਂਹ ਨੇ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਸੜਕਾਂ ਦਾ ਬੁਰਾ ਹਾਲ ਹੈ। ਥਾਂ-ਥਾਂ 'ਤੇ ਪਾਣੀ ਖੜ੍ਹਾ ਹੈ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ 'ਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ।