ਪੰਜਾਬ

punjab

ETV Bharat / state

ਕਿਉਂ ਚਰਚਾ ‘ਚ ਨਗਰ ਨਿਗਮ ਦੀ ਜਿਪਸੀ ? - ਮਤਾ ਪਾਸ

ਬਟਾਲਾ ਨਗਰ ਨਿਗਮ (Batala Municipal Corporation) ਦੀ 30 ਸਾਲ ਪੁਰਾਣੀ ਜਿਪਸੀ (30 year old gypsy) ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਜਿਪਸੀ ਉੱਪਰ ਨਿਗਮ ਵੱਲੋਂ 1 ਲੱਖ 34 ਹਜ਼ਾਰ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ ਜਿਸ ਕਰਕੇ ਇਸ ਜਿਪਸੀ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਕਿਉਂ ਚਰਚਾ ‘ਚ ਨਗਰ ਨਿਗਮ ਦੀ ਜਿਪਸੀ ?
ਕਿਉਂ ਚਰਚਾ ‘ਚ ਨਗਰ ਨਿਗਮ ਦੀ ਜਿਪਸੀ ?

By

Published : Aug 7, 2021, 6:37 PM IST

ਗੁਰਦਾਸਪੁਰ:ਬਟਾਲਾ ਨਗਰ ਨਿਗਮ (Batala Municipal Corporation) ਬਣਨ ਤੋਂ ਬਾਅਦ ਪਹਿਲੀ ਵਾਰ ਨਿਗਮ ਹਾਊਸ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ 30 ਸਾਲ ਪੁਰਾਣੀ ਜਿਪਸੀ ਉਪਰ ਕਰੀਬ 1 ਲੱਖ 34 ਹਜ਼ਾਰ ਦੇ ਖਰਚ ਨੂੰ ਪ੍ਰਵਾਨਗੀ ਦਿੱਤੀ। ਇਸ ਦੌਰਾਨ ਕਾਂਗਰਸ ਦੇ ਹੀ ਕੌਂਸਲਰ ਹਰਿੰਦਰ ਕਲਸੀ ਨੇ ਵਿਰੋਧ ਜਤਾਇਆ।

ਨਗਰ ਨਿਗਮ ਦੀ ਜਿਪਸੀ ਕਿਉਂ ਚਰਚਾ ‘ਚ ?

ਨਗਰ ਨਿਗਮ ਬਟਾਲਾ ਦੀ ਪਹਿਲੀ ਮੀਟਿੰਗ ਦੌਰਾਨ ਸਫਾਈ ਸੇਵਕਾਂ ਦੀ ਠੇਕੇ ‘ਤੇ ਭਰਤੀ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਨਾਲ ਹੀ 30 ਸਾਲ ਪੁਰਾਣੀ ਨਿਗਮ ਦੀ ਪੁਰਾਣੀ ਜਿਪਸੀ ਉਪਰ ਖਰਚ 97 ਹਜਾਰ ਰੁਪਏ ਦੀ ਪ੍ਰਵਾਨਗੀ ਦੇ ਨਾਲ ਨਾਲ 37 ਹਜ਼ਾਰ ਹੋਰ ਜਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ।

ਇਸ ਦੌਰਾਨ ਜਿਥੇ ਨਗਰ ਨਿਗਮ ਮੇਅਰ ਸੁਖਦੀਪ ਸਿੰਘ ਤੇਜਾ ਨੇ ਇਨ੍ਹਾਂ ਮਤਿਆਂ ਬਾਰੇ ਚਾਨਣਾ ਪਾਇਆ ਉਥੇ ਹੀ ਕਾਂਗਰਸੀ ਕੌਂਸਲਰ ਹਰਿੰਦਰ ਸਿੰਘ ਕਲਸੀ ਨੇ ਜਿਪਸੀ ਉੱਪਰ ਖਰਚ ਕਰਨ ਦੀ ਬਜਾਇ ਨਵੀਂ ਦਿਸ਼ਾ ਜਿਪਸੀ ਖਰੀਦ ਕਰਨ ਦਾ ਪਾਸਤਾਵ ਰੱਖਿਆ ਜਦੋਂਕਿ ਬਟਾਲਾ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਨੇ ਸਫਾਈ ਸੇਵਕਾਂ ਦੀ ਠੇਕੇ ‘ਤੇ ਭਰਤੀ ਦੀ ਜਗ੍ਹਾ ਪੱਕੇ ਮੁਲਾਜ਼ਮ ਰੱਖਣ ਦੀ ਸਲਾਹ ਦਿੱਤੀ ਅਤੇ ਕੰਡਮ ਹਾਲਤ ਜਿਪਸੀ ‘ਤੇ ਖਰਚ ਲੱਖਾਂ ਰੁਪਏ ਨੂੰ ਨਾਜਾਇਜ਼ ਦੱਸਿਆ। ਉਨ੍ਹਾਂ ਕਿਹਾ ਕਿ ਫੰਡਾਂ ਨੂੰ ਬਰਬਾਦ ਕਰਨ ਦੀ ਥਾਂ ‘ਤੇ ਮੇਅਰ ਨਵੀਂ ਜਿਪਸੀ ਦਾ ਮਤਾ ਪਾਉਂਦੇ ਤਾਂ ਸਹੀ ਰਹਿਣਾ ਸੀ।

ਇਹ ਵੀ ਪੜ੍ਹੋ:ਭਲਕੇ ਪਟਵਾਰੀਆਂ ਦੀ ਭਰਤੀ ਦੇ ਪੇਪਰ ਤੋਂ ਪਹਿਲਾਂ ਕੀ ਆਈ ਵੱਡੀ ਖ਼ਬਰ ?

ABOUT THE AUTHOR

...view details