ਗੁਰਦਾਸਪੁਰ: ਪਟਿਆਲਾ ਵਿਖੇ ਹੋਈਆ ਨੈਸ਼ਨਲ ਜੂਨੀਅਰ ਖੇਡਾਂ ਚ ਵੇਟ ਲਿਫਟਿੰਗ ਮੁਕਾਬਲੇ ਚ ਜਿਲ੍ਹੇ ਦੇ ਪਿੰਡ ਪ੍ਰਤਾਪਗੜ੍ਹ ਦੀ ਧੀ ਨਵਦੀਪ ਕੌਰ ਨੇ ਗੋਲਡ ਮੈਡਲ ਜਿੱਤ ਕੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ। ਨਾਲ ਹੀ ਇਹ ਵੀ ਸਾਬਿਤ ਕਰ ਦਿੱਤਾ ਕਿ ਜੇਕਰ ਮਿਹਨਤ ਅਤੇ ਸ਼ਿੱਦਤ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਰਸਤੇ ’ਚ ਕੋਈ ਰੁਕਾਵਟ ਹੀਂ ਆਉਂਦੀ।
ਦੱਸ ਦਈਏ ਕਿ ਗੋਲਡ ਮੈਡਲ ਜਿੱਤਣ ਤੋਂ ਬਾਅਦ ਜ਼ਿਲ੍ਹੇ ਦੇ ਡੀਸੀ ਵੱਲੋ ਵੱਡੇ ਇਨਾਮਾ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਖਿਡਾਰਨ ਦੇ ਟੁੱਟੇ ਘਰ ਦੀ ਮੁਰਮੰਤ ਦਾ ਕੰਮ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਦੂਜੇ ਪਾਸੇ ਪਿੰਡ ਪਹੁੰਚਣ ’ਤੇ ਨਵਦੀਪ ਕੌਰ ਦਾ ਭਰਵਾ ਸਵਾਗਤ ਕੀਤਾ ਗਿਆ।
ਨੈਸ਼ਨਲ ਜੂਨੀਅਰ ਖੇਡਾਂ ’ਚ ਪੰਜਾਬ ਦੀ ਧੀ ਨੇ ਜਿੱਤਿਆ ਗੋਲਡ ਮੈਡਲ ਇਸ ਦੌਰਾਨ ਨਵਦੀਪ ਕੌਰ ਨੇ ਕਿਹਾ ਕਿ ਘਰ ਦੀ ਗਰੀਬੀ ਕਾਰਨ ਉਹ ਅੱਗੇ ਨਹੀਂ ਵੱਧ ਸਕੀ ਪਰ ਜੇਕਰ ਉਸਦਾ ਸਰਕਾਰ ਸਾਥ ਦੇਵੇ ਤਾਂ ਉਹ ਦੇਸ਼ ਦੀ ਝੋਲੀ ਹੋਰ ਮੈਡਲ ਪਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਕੀਤੀ ਹੈ ਅਤੇ ਘਰ ਬਣਾਉਣ ਲਈ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਜਿਸ ਲਈ ਉਹ ਡੀਸੀ ਸਾਬ੍ਹ ਦਾ ਧੰਨਵਾਦ ਕਰਦੀ ਹੈ।
ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਿਡਾਰਨ ਨਵਦੀਪ ਕੋਰ ਦੇ ਘਰ ਦੀ ਸਥਿਤੀ ਕਾਫੀ ਕਮਜ਼ੋਰ ਹੈ ਅਤੇ ਇਸ ਸਬੰਧੀ ਮਦਦ ਕਰਨ ਲਈ ਇਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਸਬੰਧੀ ਪ੍ਰਸ਼ਾਸਨ ਵਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਖਿਡਾਰਨ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਈ ਚੈੱਕ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਵਦੀਪ ਕੋਰ ਦੇ ਘਰ ਦੀ ਛੱਤ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨਵਦੀਪ ਕੋਰ ਦੀ ਹੋਰ ਵਿੱਤੀ ਮਦਦ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਡਾਰਨ ਨਵਦੀਪ ਕੋਰ ਦੀ ਪੂਰੀ ਮਦਦ ਕਰੇਗਾ।
ਇਹ ਵੀ ਪੜੋ: ਕੋਰੋਨਾ ਦੀ ਤੀਸਰੀ ਵੇਵ ਨੂੰ ਲੈਕੇ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ