ਗੁਰਦਾਸਪੁਰ: 2 ਮਹੀਨੇ ਪਹਿਲਾਂ ਪੋਸਟਿੰਗ ‘ਤੇ ਗਿਆ ਭਾਰਤੀ ਫੌਜ ਦਾ ਪੰਜਾਬੀ ਨੌਜਵਾਨ ਸ਼ਹੀਦ ਹੋ ਗਿਆ। ਸ਼ਹੀਦ ਨੌਜਵਾਨ ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗਾਨਾ ਦਾ ਰਹਿਣਾ ਵਾਲਾ ਸੀ। ਸ਼ਹੀਦ ਦੀ ਉਮਰ 20 ਸਾਲ ਸੀ। ਸ਼ਹੀਦ ਦੀ ਗੁਰਵਿੰਦਰ ਸਿੰਘ ਵਜੋਂ ਪਛਾਣ ਹੋਈ ਹੈ। ਭਰਤੀ ਹੋਣ ਤੋਂ ਬਾਅਦ ਜੰਮੂ ‘ਚ ਪਹਿਲੀ ਡਿਊਟੀ ‘ਤੇ ਤੈਨਾਤ ਹੋਇਆ ਸੀ, ਜੋ ਕਿ ਕੱਲ੍ਹ ਜੰਮੂ ‘ਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਜਾਣਕਾਰੀ ਦਿੰਦਿਆਂ ਸ਼ਹੀਦ ਦੇ ਪਿਤਾ ਅਤੇ ਮਾਂ ਨੇ ਦੱਸਿਆ, ਕਿ ਗੁਰਵਿੰਦਰ ਸਿੰਘ ਦੇ ਕੱਲ੍ਹ ਡਿਊਟੀ ਦੌਰਾਨ ਗੋਲੀ ਲੱਗੀ ਸੀ, ਜਿਸ ਕਾਰਨ ਉਹ ਸ਼ਹੀਦ ਹੋ ਗਿਆ।
ਸ਼ਹੀਦ ਦੇ ਪਰਿਵਾਰ ਮੈਂਬਰਾਂ ਮੁਤਾਬਿਕ ਭਾਰਤੀ ਫੌਜ ਦੇ ਅਫ਼ਸਰਾਂ ਨੇ ਉਨ੍ਹਾਂ ਨੂੰ ਫੋਨ ਦੇ ਇਹੀ ਜਾਣਕਾਰੀ ਦਿੱਤੀ ਸੀ। ਸ਼ਹੀਦ ਗੁਰਵਿੰਦਰ ਸਿੰਘ ਦੇ ਮਾਤਾ-ਪਿਤਾ ਦੋਵੇਂ ਹੀ ਬਿਮਾਰ ਰਹਿੰਦੇ ਹਨ। ਗੁਰਵਿੰਦਰ ਸਿੰਘ ‘ਤੇ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਸੀ। ਗੁਰਵਿੰਦਰ ਸਿੰਘ ਦੀ ਕਮਾਈ ‘ਤੇ ਹੀ ਘਰ ਦਾ ਸਾਰਾ ਖ਼ਰਚ ਚੱਲਦਾ ਸੀ।