ਗੁਰਦਾਸਪੁਰ: ਬਟਾਲਾ ਵਿੱਚ ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੀ ਸਾਂਝੀ ਇਕਾਈ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਦੇ ਖਿਲਾਫ ਪ੍ਰਦਰਸ਼ਨ ਕਰ 2 ਘੰਟੇ ਦੀ ਹੜਤਾਲ ਕੀਤੀ। ਕਰਮਚਾਰੀਆਂ ਨੇ ਵਿੱਤ ਮੰਤਰੀ ਤੇ ਉਹਨਾਂ ਦੀਆਂ ਮੰਗਾਂ ਲਾਗੂ ਨਾ ਕਰਨ ਦਾ ਆਰੋਪ ਲਗਾਇਆ।
ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਵਿੱਤ ਮੰਤਰੀ ਦੇ ਖਿਲਾਫ਼ ਕੀਤਾ ਪ੍ਰਦਰਸ਼ਨ - ਬਟਾਲਾ
ਬਟਾਲਾ ਵਿੱਚ ਪਨ ਬੱਸ ਅਤੇ ਪੰਜਾਬ ਰੋਡਵੇਜ਼ ਦੀ ਸਾਂਝੀ ਇਕਾਈ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਦੇ ਖਿਲਾਫ਼ ਪ੍ਰਦਰਸ਼ਨ ਕਰ 2 ਘੰਟੇ ਦੀ ਹੜਤਾਲ ਕੀਤੀ। ਕਰਮਚਾਰੀਆਂ ਨੇ ਵਿੱਤ ਮੰਤਰੀ ਤੇ ਉਹਨਾਂ ਦੀਆਂ ਮੰਗਾਂ ਲਾਗੂ ਨਾ ਕਰਨ ਦਾ ਆਰੋਪ ਲਗਾਇਆ।
ਪੰਜਾਬ ਰੋਡਵੇਜ਼ ਬਾਟਲਾ ਡੀਪੂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ ਕੀਤੀ। ਮੁਲਜਮਾਂ ਦੀ ਸਾਂਝੀ ਇਕਾਈ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ ਪਰ ਸਰਕਾਰ ਉਹਨਾਂ ਨੂੰ ਨਿਗੂਣੀ ਜਿਹੀ ਤਨਖਾਹ ਦੇ ਰਹੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰਨ ਦੇ ਬਾਅਦ ਵੀ ਉਹਨਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ। ਨਵਾਂ ਪੇ ਕਾਮਿਸ਼ਨ ਵੀ ਲਾਗੂ ਨਹੀਂ ਕਰ ਰਹੀ ਅਤੇ ਇਸ ਦੇ ਨਾਲ ਹੀ ਬੰਦ ਕੀਤੀ ਪੈਨਸ਼ਨ ਦੁਬਾਰਾ ਬਹਾਲ ਕੀਤੀ ਜਾਣੀ ਮੁੱਖ ਮੰਗ ਹੈ। ਪਿਛਲੇ ਕਈ ਸਮੇਂ ਤੋਂ ਵਿੱਤ ਮੰਤਰੀ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੇ। ਇਸ ਕਾਰਨ ਮਜ਼ਬੂਰਨ ਸਾਨੂ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ।