ਪੰਜਾਬ

punjab

ETV Bharat / state

ਗੁਰਦਾਸਪੁਰ ਵਾਸੀਆਂ ਨੂੰ ਜਲਦ ਮਿਲੇਗਾ 30 ਬੈੱਡਾਂ ਵਾਲਾ ਅਰਬਨ ਕਮਿਊਨਿਟੀ ਹੈਲਥ ਸੈਂਟਰ, ਚੇਅਰਮੈਨ ਰਮਨ ਬਹਿਲ ਨੇ ਰੱਖਿਆ ਨੀਂਹ ਪੱਥਰ - Urban Community Health Center

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਵਾਸੀਆਂ ਦੀ ਅਹਿਮ ਮੰਗ ਨੂੰ ਪੂਰਾ ਕਰਦੇ ਹੋਏ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ 30 ਬਿਸਤਰਿਆਂ ਦੇ ਅਰਬਨ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰਰਾਜੈਕਟ ਉੱਪਰ ਪੰਜਾਬ ਸਰਕਾਰ ਵੱਲੋਂ 2.38 ਕਰੋੜ ਰੁਪਏ ਖਰਚ ਕੀਤੇ ਜਾਣਗੇ।

Punjab Health System Corporation Chairman Bahl laid the foundation stone of the Urban Community Health Center at the Old Civil Hospital
Gurdaspur News : ਗੁਰਦਾਸਪੁਰ ਵਾਸੀਆਂ ਨੂੰ ਜਲਦ ਮਿਲੇਗਾ 30 ਬੈੱਡਾਂ ਵਾਲਾ ਅਰਬਨ ਕਮਿਊਨਿਟੀ ਹੈਲਥ ਸੈਂਟਰ,ਚੇਅਰਮੈਨ ਰਮਨ ਬਹਿਲ ਨੇ ਰੱਖਿਆ ਨੀਂਹ ਪੱਥਰ

By

Published : May 6, 2023, 10:42 AM IST

ਗੁਰਦਾਸਪੁਰ ਵਾਸੀਆਂ ਨੂੰ ਜਲਦ ਮਿਲੇਗਾ 30 ਬੈੱਡਾਂ ਵਾਲਾ ਅਰਬਨ ਕਮਿਊਨਿਟੀ ਹੈਲਥ ਸੈਂਟਰ, ਚੇਅਰਮੈਨ ਰਮਨ ਬਹਿਲ ਨੇ ਰੱਖਿਆ ਨੀਂਹ ਪੱਥਰ

ਗੁਰਦਾਸਪੁਰ: ਸੂਬਾ ਸਰਕਾਰ ਵੱਲੋਂ ਆਪਣੇ ਕੀਤੇ ਵਾਅਦਿਆਂ ਵਿੱਚੋ ਇਕ ਸਿਹਤ ਸੁਧਾਰ ਦੀਆਂ ਸਹੂਲਤਾਂ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਮੁੰਹਿਮ ਵਿੱਢ ਦਿੱਤੀ ਹੈ। ਜਿਸ ਤਹਿਤ ਹੁਣ ਗੁਰਦਾਸਪੁਰ ਵਾਸੀਆਂ ਨੂੰ 30 ਬੈੱਡਾਂ ਵਾਲਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਸਥਿਤ ਪੁਰਾਣੀ ਸਿਵਿਲ ਹਸਪਤਾਲ ਦੀ ਇਮਾਰਤ ਦਾ ਕਾਇਆਕਲਪ ਕਰਕੇ ਨੀਂਹ ਪੱਥਰ ਰੱਖਿਆ ਗਿਆ। ਜਸੀ ਦੀ ਕੁੱਲ ਲਾਗਤ 2 ਕਰੋੜ 38 ਲੱਖ ਰੁਪਏ ਦੱਸੀ ਜਾ ਰਹੀ ਹੈ।

ਲੋਕਾਂ ਦੀ ਜਰੂਰਤ ਨੂੰ ਦੇਖਦੇ ਹੋਏ:ਇਸ ਮੌਕੇ ਬਹਿਲ ਨੇ ਕਿਹਾ ਕਿ ਸਿਹਤ ਕੇਂਦਰ 'ਚ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਇਹ ਸਿਹਤ ਕੇਂਦਰ ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋਵੇਗਾ। ਇਸ ਸੈਂਟਰ 'ਚ 2 ਅਪ੍ਰੇਸ਼ਨ ਥਿਏਟਰ ਵੀ ਤਿਆਰ ਕੀਤੇ ਜਾਣਗੇ ਅਤੇ ਇਕ ਸਪੈਸ਼ਲ ਗਾਇਨੀ ਵਾਰਡ ਸਥਾਪਤ ਵੀ ਕੀਤਾ ਜਾਵੇਗਾ। ਕਿਉਂਕਿ ਜਿਲ੍ਹੇ ਦਾ ਵੱਡਾ ਸਿਵਲ ਹਸਪਤਾਲ ਗੁਰਦਾਸਪੁਰ ਸ਼ਹਿਰ ਤੋਂ ਲੱਗ ਪੱਗ 4 ਕਿਲੋਮੀਟਰ ਦੂਰ ਹੋਣ ਕਰਕੇ ਰਾਤ ਸਮੇਂ ਗਰਭਵਤੀ ਮਹਿਲਾਵਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਰਕੇ ਲੋਕਾਂ ਦੀ ਜਰੂਰਤ ਨੂੰ ਦੇਖਦੇ ਹੋਏ, ਅੱਜ ਇਸ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸਦਾ ਕੰਮ ਜਲਦ ਮੁਕੰਮਲ ਕਰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

2 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਕਾਇਆਕਲਪ: ਇਸ ਸਬੰਦੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦਸਿਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਜਰੂਰਤ ਨੂੰ ਦੇਖਦੇ ਹੋਏ ਗੁਰਦਾਸਪੁਰ ਸ਼ਹਿਰ ਅੰਦਰ ਸਥਿਤ ਪੁਰਾਣੀ ਸਿਵਿਲ ਹਸਪਤਾਲ ਦੀ ਇਮਾਰਤ ਦਾ 2 ਕਰੋੜ 38 ਲੱਖ ਰੁਪਏ ਦੀ ਲਾਗਤ ਨਾਲ ਕਾਇਆਕਲਪ ਕਰ 30 ਬੈਡ ਦਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਜਾਵੇਗਾ ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਇਹ ਲੰਮੇ ਸਮੇ ਦੀ ਮੰਗ ਸੀ।

ਇਹ ਵੀ ਪੜ੍ਹੋ :ਜਲੰਧਰ ਜਿਮਨੀ ਚੋਣ 'ਤੇ ਕੀ ਪਵੇਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਅਸਰ ? ਕਿਧਰੇ ਜਲੰਧਰ 'ਚ ਨਾ ਹੋ ਜਾਵੇ ਸੰਗਰੂਰ ਵਾਲੀ ! ਖਾਸ ਰਿਪੋਰਟ

ਬਹਿਲ ਨੇ ਕਿਹਾ ਕਿ ਸਾਲ 2016 ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਗੁਰਦਾਸਪੁਰ ਸਹਿਰ ਵਿੱਚੋਂ ਸਿਵਲ ਹਸਪਤਾਲ ਨੂੰ ਬੰਦ ਕਰਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਉਹ ਉਦੋਂ ਤੋਂ ਹੀ ਸ਼ਹਿਰ ਵਾਸੀਆਂ ਲਈ ਸਿਹਤ ਸਹੂਲਤਾਂ ਨੂੰ ਲੈ ਕੇ ਫਿਕਰਮੰਦ ਸਨ। ਐਮਰਜੈਂਸੀ ਦੀ ਹਾਲਤ ਵਿੱਚ ਸ਼ਹਿਰ ਵਿੱਚ ਕੋਈ ਮੈਡੀਕਲ ਸਹੂਲਤ ਨਾ ਹੋਣ ਕਾਰਨ ਲੋਕ ਵੱਡਾ ਸੰਤਾਪ ਹੰਢਾ ਰਹੇ ਸਨ। ਬਿਮਾਰਾਂ,ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਸ਼ਹਿਰੋਂ ਬਾਹਰ ਦੂਰ ਬੱਬਰੀ ਵਿਖੇ ਬਣੇ ਹਸਪਤਾਲ ਵਿੱਚ ਦਵਾਈ ਲੈਣ ਜਾਣਾ ਬਹੁਤ ਔਖਾ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਪੁਰਾਣੇ ਹਸਪਤਾਲ ਦੀ ਮੰਗ ਨੂੰ ਲੈ ਕੇ ਓਨਾਂ ਨੇ ਆਪਣੇ ਸਾਥੀਆਂ ਨਾਲ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਸਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨਾਂ ਨੇ ਗੁਰਦਾਸਪੁਰ ਵਾਸੀਆਂ ਨਾਲ ਪੁਰਾਣੇ ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦਾ ਵਾਅਦਾ ਵੀ ਕੀਤਾ ਸੀ। ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦਾਸਪੁਰ ਵਾਸੀਆਂ ਦੀ ਇਸ ਜਾਇਜ਼ ਮੰਗ ਨੂੰ ਪੂਰਾ ਕਰਕੇ ਵੱਡੀ ਸਹੂਲਤ ਦਿੱਤੀ ਹੈ।

ABOUT THE AUTHOR

...view details