ਗੁਰਦਾਸਪੁਰ:Punjab Governor Banwari Lal Prohit 12 ਸਤੰਬਰ ਦਿਨ ਸੋਮਵਾਰ ਨੂੰ ਗੁਰਦਾਸਪੁਰ ਦੇ ਇੱਕ ਵਿਸ਼ੇਸ਼ ਦੌਰੇ ਤੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨੇ ਗੁਰਦਾਸਪੁਰ ਦੇ ਹੋਟਲ ਮੈਨੇਜਮੈਂਟ ਕਾਲਜ ਵਿਖੇ ਪਿੰਡਾਂ ਦੇ ਸਰਪੰਚਾਂ ਅਤੇ ਕੁਝ ਸਰਹੱਦੀ ਇਲਾਕੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ।
Punjab Governor Banwari Lal Prohit raised questions on illegal mining in Punjab ਇਸ ਮੌਕੇ ਤੇ ਉਹਨਾਂ ਪੱਤਰਕਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਪ੍ਰੈਸ ਕਾਂਨਫਰੰਸ ਦੌਰਾਨ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਪੰਜਾਬ ਦਾ ਇੱਕ ਗੌਰਵਮਈ ਇਤਿਹਾਸ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਜੋ ਸਰਹੱਦੀ ਜਿਲ੍ਹਿਆਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਹਨ ਉਨ੍ਹਾਂ ਦਾ ਪੰਜਾਬ ਵਿੱਚ ਬਹੁਤ ਵੱਡੀ ਮਹੱਤਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਜੋ 6 ਸਰਹੱਦੀ ਜਿਲ੍ਹੇ ਹਨ, ਉਸ ਦੇ ਉਹ ਦੌਰੇ ਤੇ ਹਨ ਜਦਕਿ ਗੁਰਦਾਸਪੁਰ ਵਿੱਚ ਉਹਨਾਂ ਦੀ ਤੀਸਰੀ ਫੇਰੀ ਹੈ ਅਤੇ ਉਹਨਾਂ ਕਿਹਾ ਕਿ ਸਰਹੱਦੀ ਜਿਲਾ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਜੋ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਹ ਕਿ ਬਹੁਤ ਅਹਿਮ ਮੁੱਦਾ ਹੈ ਅਤੇ ਇੱਥੋਂ ਤੱਕ ਕਿ ਹੁਣ ਇਸ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਨਾਲ ਦੇਸ਼ ਨੂੰ ਵੀ ਖ਼ਤਰਾ ਬਣਾਇਆ ਹੋਇਆ ਹੈ ਕਿਉਕਿ ਹੁਣ ਤਾ ਫੌਜ ਵੀ ਸਵਾਲ ਚੁੱਕ ਰਹੀ ਹੈ ਕਿ ਇਸ ਮਾਈਨਿੰਗ ਨਾਲ ਸਰਹੱਦ ਤੇ ਉਹਨਾਂ ਦੇ ਬੰਕਰ ਵੀ ਰੁੜ ਰਹੇ ਹਨ ਅਤੇ ਸਰਹੱਦੀ ਇਲਾਕੇ ਦੀ ਸੜਕੀ ਆਵਾਜਾਈ ਲਈ ਵੀ ਖ਼ਤਰਾ ਬਣਾਇਆ ਹੈ।
ਉਥੇ ਹੀ ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ DGP ਨੂੰ ਨਿਰਦੇਸ਼ ਦੇ ਰਹੇ ਹਨ ਕਿ ਇਸ ਨੂੰ ਸਖ਼ਤੀ ਨਾਲ ਰੋਕਿਆ ਜਾਵੇ, ਉੱਥੇ ਹੀ ਉਹਨਾਂ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਦੇ ਮੁਦੇ ਤੇ ਗੱਲ ਕਰਦੇ ਕਿਹਾ ਕਿ ਇਹ ਵੀ ਇਕ ਦੇਸ਼ ਦੀ ਜਵਾਨੀ ਤੇ ਅਤੇ ਲੋਕਾਂ ਤੇ ਹਮਲਾ ਹੈ ਅਤੇ ਪਿਛਲੇ ਦਿਨ੍ਹੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੀਟਿੰਗ ਕਰ ਇਸ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਦਿੱਤੇ ਸਨ ਅਤੇ ਉਹ ਵੀ ਇਹਨਾਂ ਇਲਾਕੇ ਵਿੱਚ ਦੇਖ ਰਹੇ ਹਨ ਕਿ ਨਸ਼ੇ ਦੀ ਤਸਕਰੀ ਹੋ ਰਹੀ ਹੈ।
ਪਰ ਟੀਚਾ ਹੈ ਕਿ ਇਸ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਅਤੇ ਇਸ ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਨੌਜਵਾਨਾਂ ਦੇ ਰੋਜ਼ਗਾਰ ਦੇ ਮੌਕੇ ਵਧਣ ਦੇ ਮੁਦੇ ਨੂੰ ਲੈ ਕੇ ਉਹਨਾਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਜੋ ਅਗਨਿਪਥ ਸਕੀਮ ਹੈ। ਉਸ ਤਹਿਤ ਵੱਧ ਤੋਂ ਵੱਧ ਪੰਜਾਬ ਚ ਸਰਹੱਦੀ ਇਲਾਕੇ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਅਤੇ ਰਾਜਪਾਲ ਨੇ ਅਗਨੀਪਥ ਸਕੀਮ ਦੀ ਜੰਮਕੇ ਪ੍ਰਸ਼ੰਸਾ ਵੀ ਕੀਤੀ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਸਰਕਾਰ ਕੋਈ ਵੀ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਦਾ ਇਹ ਦੌਰਾ ਕੋਈ ਰਾਜਨੀਤੀ ਨਾਲ ਜੁੜਿਆ ਨਹੀਂ ਹੈ। ਇਹ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਦੌਰਾ ਕਰ ਰਹੇ ਹਨ ਅਤੇ ਜੇਕਰ ਕੋਈ ਰਾਜਨੀਤਿਕ ਦਲ ਜਾ ਰਾਜਨੀਤਿਕ ਨੇਤਾ ਉਹਨਾਂ ਦੇ ਦੌਰੇ ਨੂੰ ਰਾਜਨੀਤੀ ਨਾਲ ਜੁੜਿਆ ਦੱਸ ਰਿਹਾ ਹੈ ਆਖ ਰਿਹਾ ਹੈ ਤਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਇਹ ਵੀ ਪੜ੍ਹੋ:ਹਰਮੀਤ ਪਠਾਣਮਾਜਰਾ ਦੀ ਪਤਨੀ ਖ਼ਿਲਾਫ਼ FIR ਦਰਜ, ਵਕੀਲ ਨੇ ਕਿਹਾ, ਇਹ ਰਾਜਨੀਤੀ ਤੋਂ ਪ੍ਰੇਰਿਤ