ਰੋਡਵੇਜ਼ ਮੁਲਾਜ਼ਮਾਂ ਦੀ ਚੌਥੇ ਦਿਨ ਵੀ ਹੜਤਾਲ ਜਾਰੀ, ਅੱਜ ਸਰਕਾਰ ਨਾਲ ਹੋਵੇਗੀ ਮੀਟਿੰਗ ਗੁਰਦਾਸਪੁਰ/ਹੈਦਰਾਬਾਦ:ਬਟਾਲਾ ਬੱਸ ਡਿਪੂ ਨੂੰ ਪੂਰੀ ਤਰ੍ਹਾਂ ਬੰਦ ਕਰਦੇ ਹੋਏ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਵਲੋਂ ਰੋਸ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਜੰਮ ਕੇ ਵਿਭਾਗ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉੱਥੇ ਹੀ, ਯੂਨੀਅਨ ਦੇ ਬਟਾਲਾ ਡਿਪੋ ਦੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਹੋਰਨਾਂ ਮੁਲਾਜ਼ਮਾਂ ਨੇ ਕਿਹਾ ਸਰਕਾਰ ਵਲੋਂ ਉਨ੍ਹਾਂ ਨੂੰ ਲਿਖਤੀ ਭਰੋਸਾ ਦਿੱਤੀ ਜਾਵੇ ਕਿ ਆਊਟਸੌਰਸ ਉੱਤੇ ਭਰਤੀ ਨਹੀਂ ਹੋਵੇਗੀ, ਕਿਉਕਿ ਪਿਛਲੇ ਕੁਝ ਦਿਨਾਂ ਵਿੱਚ ਵਿਭਾਗ ਨੇ 28 ਦੇ ਕਰੀਬ ਡਰਾਇਵਰਾਂ ਦੀ ਆਉਟਸੋਰਸਿੰਗ ਦੇ ਰਾਹੀਂ ਭਰਤੀ ਕੀਤੀ ਹੈ।
ਯੂਨੀਅਨ ਦੀ ਅੱਜ ਮੁੱਖ ਸਕੱਤਰ ਨਾਲ ਮੀਟਿੰਗ:ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਅੱਜ ਮੁੱਖ ਸਕੱਤਰ (ਸੀਐਸ) ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕਰੇਗੀ। ਉਨ੍ਹਾਂ ਨੂੰ ਮੌਜੂਦਾ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਅਤੇ ਅਣ-ਸਿਖਿਅਤ ਡਰਾਈਵਰਾਂ ਦੀ ਆਊਟਸੋਰਸ ਭਰਤੀ ਸਬੰਧੀ ਸੀ.ਐਸ. ਨੂੰ ਦਸਤਾਵੇਜ਼ ਦਿਖਾਉਣ ਸਮੇਤ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਹ ਮੀਟਿੰਗ ਦੁਪਹਿਰ ਬਾਅਦ ਹੋਵੇਗੀ। ਜੇਕਰ ਇਸ 'ਚ ਸਮਝੌਤਾ ਹੋ ਜਾਂਦਾ ਹੈ, ਤਾਂ ਹੜਤਾਲ ਆਮ ਆਦਮੀ 'ਤੇ ਪਏ ਡੂੰਘੇ ਸਫ਼ਰੀ ਸੰਕਟ ਨੂੰ ਟਾਲ ਸਕਦੀ ਹੈ, ਪਰ ਜੇਕਰ ਸਮਝੌਤਾ ਨਾ ਹੋਇਆ ਤਾਂ ਮਾਝਾ ਅਤੇ ਦੁਆਬੇ ਤੋਂ ਬਾਅਦ ਹੁਣ ਮਾਲਵਾ ਪੱਟੀ 'ਚ ਚੱਲ ਰਹੀਆਂ ਪੀਆਰਟੀਸੀ ਦੀਆਂ ਬੱਸਾਂ ਦੇ ਪਹੀਏ ਨੂੰ ਵੀ ਬ੍ਰੇਕ ਲੱਗ ਸਕਦੀ ਹੈ।
ਇਸ ਤੋਂ ਪਹਿਲਾਂ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ:ਟਾਲਾ ਡਿਪੋ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਬਟਾਲਾ ਡਿਪੋ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਉਸ ਵਿਚ ਵੀ ਅਧਿਕਾਰੀਆਂ ਵਲੋਂ ਇਹ ਲਿਖਤੀ ਨਹੀਂ ਦਿੱਤਾ ਗਿਆ ਕਿ ਅਗੇ ਤੋਂ ਆਊਟਸੋਰਸ ਰਾਹੀਂ ਭਰਤੀ ਨਹੀਂ ਕੀਤੀ ਜਾਵੇਗੀ। ਉੱਥੇ ਹੀ, ਉਨ੍ਹਾਂ ਕਿਹਾ ਉਨ੍ਹਾਂ ਦੀਆਂ ਮੁੱਖ ਮੰਗਾਂ ਆਉਟਸੋਰਸ ਰਾਹੀ ਗ਼ੈਰ ਕਾਨੂੰਨੀ ਭਰਤੀ ਨੂੰ ਤਰੁੰਤ ਰੱਦ ਕਰਕੇ ਕੋਈ ਪਾਲਸੀ ਬਣਾਕੇ ਵਿਭਾਗ ਖ਼ੁਦ ਭਰਤੀ ਕਰੇ ਅਤੇ ਬਰਖਾਸਤ ਕੀਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ, ਉਨ੍ਹਾਂ ਮੰਗ ਕੀਤੀ ਕਿ ਬਟਾਲਾ ਡਿਪੂ ਦੇ ਕਡੰਕਟਰ ਦੀ ਨਜਾਇਜ਼ ਤਰੀਕੇ ਨਾਲ ਇਨਕੁਆਰੀ ਕਰਕੇ ਦੋਸ਼ੀ ਪਾਉਣ ਅਤੇ ਨਜਾਇਜ਼ ਧੱਕੇਸ਼ਾਹੀ ਬੰਦ ਕਰਕੇ ਬਹਾਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰ ਜਦੋਂ ਮੰਗਾਂ ਜਦ ਤੱਕ ਸਰਕਾਰ ਪੂਰਾ ਨਹੀਂ ਕਰਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਜੋ ਵਿਭਾਗ ਅਤੇ ਸਰਕਾਰ ਨਾਲ ਮੀਟਿੰਗ ਤੈਅ ਹੈ, ਉਸ ਵਿੱਚ ਜੇਕਰ ਕੋਈ ਸਿੱਟਾ ਨਾ ਨਿਕਲਿਆ ਅਤੇ ਮੰਗਾਂ ਪ੍ਰਤੀ ਸਰਕਾਰ ਸੰਜੀਦਾ ਨਾ ਹੋਈ, ਤਾਂ ਉਨ੍ਹਾਂ ਵਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ, ਹਾਈਵੇ ਉੱਤੇ ਚੱਕਾ ਜਾਮ ਕਰਨਗੇ ਅਤੇ ਪੀਆਰਟੀਸੀ ਦੀਆ ਬੱਸਾਂ ਦੀ ਹੜਤਾਲ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੇ ਹੱਕ 'ਚ ਮਜੀਠੀਆ, ਪ੍ਰੈਸ ਕਾਨਫਰੰਸ ਕਰਦੇ ਹੋਏ ਭਗਵੰਤ ਮਾਨ ਦੀ ਸੁਣਾਈ 'ਵਾਅਦੇ ਵਾਲੀ ਆਡੀਓ'