ਗੁਰਦਾਸਪੁਰ:ਅੱਜ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਅਤੇ ਆਪ ਸੁਪ੍ਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਿਲ ਕੇ ਗੁਰਦਾਸਪੁਰ ਵਾਸੀਆਂ ਨੂੰ ਤੋਹਫਾ ਦੇਣ ਜਾ ਰਹੇ ਹਨ। ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੁਪਹਿਰ ਬਾਅਦ ਗੁਰਦਾਸਪੁਰ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਸਵਾਗਤ ਲਈ ਨਵੇਂ ਬੱਸ ਸਟੈਂਡ ਨੇੜੇ ਇੰਪਰੂਵਮੈਂਟ ਟਰੱਸਟ ਗਰਾਊਂਡ ਵਿਖੇ ਪੰਡਾਲ ਸਜਾਇਆ ਗਿਆ ਹੈ, ਜਿੱਥੇ ਪੰਜਾਬ ਭਰ ਤੋਂ ‘ਆਪ’ ਸਮਰਥਕਾਂ ਦੇ ਪਹੁੰਚੇ ਹਨ। ਗੁਰਦਾਸਪੁਰ ਪਹੁੰਚਣ ਤੋਂ ਬਾਅਦ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ 1,854 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ। ਇਸ ਪ੍ਰਾਜੈਕਟ ਨਾਲ ਗੁਰਦਾਸਪੁਰ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਫਾਇਦਾ ਪਹੁੰਚਣ ਦਾ ਦਾਅਵਾ ਹੈ। ਇਸ ਦੌਰਾਨ ਸੀਐਮ ਭਗਵੰਤ ਮਾਨ CNG ਪ੍ਰਾਜੈਕਟ, ਚੀਨੀ ਮਿਲ, ਸਰਕਾਰੀ ITI ਤੋਂ ਇਲਾਵਾ ਗੁਰਦਾਸਪੁਰ ਵਾਸੀਆਂ ਨੂੰ ਨਵਾਂ ਬੱਸ ਸਟੈਂਡ ਸੌਂਪਿਆ ਹੈ।
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ, ਅੱਜ ਗੁਰਦਾਸਪੁਰ 'ਚ ਸੀਐਮ ਮਾਨ ਵਲੋਂ ਕਰੋੜਾਂ ਦੀਆਂ ਸਕੀਮਾਂ ਦੀ ਸ਼ੁਰੂਆਤ - ਕਰੋੜ ਦੀਆਂ ਯੋਜਨਾਵਾਂ ਦਾ ਉਦਘਾਟਨ
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ 'ਤੇ ਹਨ। ਅੱਜ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਕੇ ਗੁਰਦਾਸਪੁਰ 'ਚ 1854 ਕਰੋੜ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਹੈ। ਕੇਜਰੀਵਾਲ ਅਤੇ ਸੀਐਮ ਰੈਲੀ ਲਈ ਪਹੁੰਚ ਚੁੱਕੇ ਹਨ।
Published : Dec 2, 2023, 12:52 PM IST
|Updated : Dec 2, 2023, 2:26 PM IST
ਵੱਡਾ ਪੰਡਾਲ ਤਿਆਰ: ਕੇਜਰੀਵਾਲ ਤੇ ਮਾਨ ਦੇ ਸਵਾਗਤ ਲਈ ਵੱਡੇ ਪੱਧਰ ਉੱਤੇ ਤਿਆਰੀ ਕੀਤੀ ਗਈ ਹੈ। ਕਰੀਬ 25 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾਂ ਹੀ ਨਹੀਂ, ਸੁਰੱਖਿਆ ਲਈ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਆਸ-ਪਾਸ ਦੀ ਜ਼ਿਲ੍ਹਾ ਪੁਲਿਸ ਵੀ ਸੱਦੀ ਗਈ ਹੈ।
ਟ੍ਰੈਫਿਕ ਰੂਟ ਵਿੱਚ ਬਦਲਾਅ:ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟ੍ਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਦੇ ਨੇੜਿਓ ਪਿੰਡ ਸੈਦ ਮੁਬਾਰਕ ਤੋਂ ਸ਼੍ਰੀ ਹਰਿਗੋਬਿੰਦਪੁਰਾ, ਮੁਕੇਰੀਆ ਅਤੇ ਟਾਂਡਾ ਵੱਲ ਡਾਇਵਰਟ ਕੀਤਾ ਹੈ। ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲਾ ਪੁਲ ਵਾਇਆ ਮੁਕੇਰੀਆ ਜ਼ਰੀਏ ਪਠਾਨਕੋਟ ਵੱਲ ਡਾਇਵਰਟ ਕੀਤਾ ਗਿਆ ਹੈ।