ਪੰਜਾਬ

punjab

ETV Bharat / state

ਪਨਬੱਸ 'ਤੇ PRTC ਕੰਟ੍ਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ - ਬੱਸ ਸਟੈਂਡ ਬੰਦ

ਪੰਜਾਬ ਰੋਡਵੇਜ਼ ਅਤੇ ਪਨਬਸ ਕੰਟ੍ਰੈਕਟ ਭਰਤੀ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 28 ਜੂਨ ਤੋਂ ਲੈ ਕੇ 30 ਜੂਨ ਤੱਕ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਗਿਆ ਹੈ।

ਪਨਬੱਸ 'ਤੇ PRTC ਕੰਟ੍ਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ
ਪਨਬੱਸ 'ਤੇ PRTC ਕੰਟ੍ਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ

By

Published : Jun 28, 2021, 7:19 AM IST

Updated : Jun 28, 2021, 8:10 AM IST

ਗੁਰਦਾਸਪੁਰ: ਬਟਾਲਾ 'ਚ ਪੰਜਾਬ ਰੋਡਵੇਜ਼ ਡਿਪੂ 'ਚ ਪਨਬੱਸ ਅਤੇ ਪੀਆਰਟੀਸੀ ਕੰਟ੍ਰੈਕਟ ਤੇ ਭਰਤੀ ਮੁਲਾਜ਼ਮਾਂ ਵੱਲੋਂ ਮੀਟਿੰਗ ਕੀਤੀ ਗਈਮ ਹੈ, ਉਹਨਾਂ ਦੱਸਿਆ, ਕਿ ਪੰਜਾਬ ਦੇ ਪਨਬਸ ਦੇ 18 ਡੀਪੂ ਅਤੇ 7 ਪੀ.ਆਰ.ਟੀ.ਸੀ ਦੇ ਡਿਪੂ ਮੁਕੰਮਲ ਤੌਰ ਤੇ ਤਿੰਨ ਦਿਨਾਂ ਦੀ ਹੜਤਾਲ ਤੇ ਹਨ ਅਤੇ ਬੱਸਾ ਦਾ ਚੱਕਾ ਜਾਮ ਕਰਕੇ ਪੰਜਾਬ ਭਰ ਦੇ ਬੱਸ ਸਟੈਂਡਾਂ ਨੂੰ ਬੰਦ ਕਰਕੇ, ਉੱਥੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ।

ਪਨਬੱਸ 'ਤੇ PRTC ਕੰਟ੍ਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ

ਇਹਨਾਂ ਕਰਮਚਾਰੀਆਂ ਨੇ ਦੱਸਿਆ,ਕਿ ਉਹਨਾਂ ਦੀ ਲੰਬੇ ਸਮੇ ਤੋਂ ਮੁੱਖ ਮੰਗ ਹੈ, ਕਿ ਜੋ ਵਰਕਰ ਪਿਛਲੇ ਕਾਫ਼ੀ ਸਮੇਂ ਤੋਂ ਠੇਕੇ ਤੇ ਪਨਬਸ ਵਿੱਚ ਕੰਮ ਕਰ ਰਹੇ ਹਨ, ਅਤੇ ਇਹਨਾਂ ਨੂੰ ਮਾਤਰ 10 ਹਾਜ਼ਰ ਤਨਖਾਹ ਦਿੱਤੀ ਜਾਂਦੀ ਹੈ, ਜੋ ਬਹੁਤ ਘੱਟ ਹੈ, ਅਤੇ ਇਹਨਾਂ ਸਬ ਕੰਟ੍ਰੈਕਟ ਤੇ ਭਰਤੀ ਕਮੀਆਂ ਨੂੰ ਰੈਗੂਲਰ ਕੀਤਾ ਜਾਵੇ। ਇਸ ਦੇ ਨਾਲ ਹੀ ਇਹਨਾਂ ਕਰਮਚਾਰੀਆਂ ਨੇ ਦੱਸਿਆ, ਕਿ ਸੋਮਵਾਰ ਸਵੇਰ ਤੋਂ ਬੱਸ ਸਟੈਂਡ ਬੰਦ ਕਰ ਸਰਕਾਰੀ ਬੱਸਾਂ ਬੰਦ ਰਹਿਣ ਗਿਆ, ਅਤੇ ਪੂਰਾ ਦਿਨ ਆਪਣੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਅਤੇ 29 ਜੂਨ ਨੂੰ ਪਟਿਆਲੇ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਨੂੰ ਘੇਰਨ ਲਈ ਪੰਜਾਬ ਭਰ ਦੇ ਸਾਰੇ ਡਿਪੂਆਂ ਦੇ ਕਰਮਚਾਰੀਆਂ ਦੇ ਨਾਲ ਪੰਜਾਬ ਦੇ ਸਾਰੇ ਵਿਭਾਗਾਂ ਦੇ ਕੱਚੇ ਕਰਮਚਾਰੀ ਪਹੁੰਚਣਗੇ। ਹਾਲੇ ਇਹ ਹੜਤਾਲ 3 ਦਿਨਾਂ ਦੀ ਹੈ, ਜੇਕਰ ਉਹਨਾਂ ਦੀ ਮੰਗ ਨਾ ਪੂਰੀ ਕੀਤੀ ਗਈ, ਤਾਂ ਉਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਵਧਾਈ ਜਾਵੇਗੀ।

ਇਹ ਵੀ ਪੜ੍ਹੋ:-ਅਸ਼ਵਨੀ ਸੇਖੜੀ ਨਹੀਂ ਛੱਡਣਗੇ ਕਾਂਗਰਸ : ਕੈਪਟਨ ਅਮਰਿੰਦਰ ਸਿੰਘ

Last Updated : Jun 28, 2021, 8:10 AM IST

ABOUT THE AUTHOR

...view details