ਬਟਾਲਾ:ਚੋਰਾਂ ਨੂੰ ਫੜਨ ਵਾਲੀ ਪੰਜਾਬ ਪੁਲਿਸ ਹੁਣ ਖੁਦ ਬਿਜਲੀ ਦੀ ਚੋਰੀ ਕਰਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਬਟਾਲਾ ਦੇ ਅਧੀਨ ਪੈਂਦੀਆਂ ਸ਼ਹਿਰੀ ਪੁਲਿਸ ਚੌਂਕੀਆਂ ਸਿੰਬਲ ਪੁਲਿਸ ਚੌਂਕੀ , ਅਰਬਨ ਸਟੇਟ ਪੁਲਿਸ ਚੌਂਕੀ ਅਤੇ ਬੱਸ ਅੱਡਾ ਪੁਲਿਸ ਚੌਂਕੀ ਹਨ ਜਿੱਥੇ ਪੁਲਿਸ ਕਰਮਚਾਰੀ ਏਸੀ , ਕੁੱਲਰ ,ਪੱਖੇ ਅਤੇ ਲਾਈਟਾਂ ਹੀਟਰ, ਪਾਣੀ ਮੋਟਰ ,ਫਰਿੱਜ਼ ਦਾ ਇਸਤੇਮਾਲ ਕਰਦੇ ਦਿੱਖ ਰਹੇ ਹਨ, ਇਨ੍ਹਾਂ ਚੀਜ਼ਾਂ ਨੂੰ ਚਲਾਉਣ ਦੇ ਲਈ ਬਿਜਲੀ ਦੀ ਸ਼ਰੇਆਮ ਕੁੰਡੀਆ ਲਗਾਈ ਜਾ ਰਹੀ ਹੈ।
ਚੌਂਕੀ ਚ ਲੱਗੇ ਹੋਏ ਏਸੀ, ਪੱਖੇ, ਕੁੱਲਰ
ਇਸ ਸਬੰਧ ’ਚ ਜਦੋ ਸਾਡੇ ਪੱਤਰਕਾਰ ਨੇ ਬੱਸ ਅੱਡਾ ਪੁਲਿਸ ਚੌਂਕੀ ਇੰਚਾਰਜ ਏਐਸਆਈ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਚੌਂਕੀ ਵਿੱਚ ਏਸੀ ਪੱਖੇ ਕੁੱਲਰ ਲਗੇ ਹੋਏ ਹਨ ਅਤੇ ਇਸਦੇ ਲਈ ਬਿਜਲੀ ਬੱਸ ਅੱਡੇ ਦੀ ਬਿਜਲੀ ਤੋਂ ਲਈ ਗਈ ਹੈ ਜਦਕਿ ਚੌਂਕੀ ਦੇ ਪਿੱਛੇ ਸ਼ਰੇਆਮ ਕੁੰਡੀ ਲਗੀ ਨਜਰ ਆ ਰਹੀ ਹੈ। ਦੂਜੇ ਪਾਸੇ ਸਿੰਬਲ ਪੁਲਿਸ ਚੌਂਕੀ ਅਤੇ ਅਰਬਨ ਸਟੇਟ ਪੁਲਿਸ ਚੌਂਕੀ ਵਿਚ ਵੀ ਏਸੀ , ਪੱਖੇ ਕੁੱਲਰ ਚਲਦੇ ਨਜਰ ਆਏ ਪਰ ਬਿਜਲੀ ਨਜਦੀਕੀ ਬਿਜਲੀ ਪੋਲਾਂ ਤੋਂ ਕੁੰਡੀਆਂ ਜਰੀਏ ਚੋਰੀ ਦੀ ਲਈ ਜਾ ਰਹੀ ਹੈ।