ਪੰਜਾਬ

punjab

By

Published : Jun 28, 2021, 7:55 AM IST

ETV Bharat / state

ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਜਾਰੀ, ਕੈਪਟਨ-ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਲੱਗੇ ਪੋਸਟਰ

ਸੂਬਾ ਕਾਂਗਰਸ (State Congress) ਦੀ ਪੋਸਟਰ (Poster) ਵਾਰ ਲਗਾਤਾਰ ਜਾਰੀ ਹੈ। ਕੈਪਟਨ-ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ (Pratap Bajwa) ਦੇ ਸਮਰਥਕਾਂ ਵੱਲੋਂ ਵੀ ਬਾਜਵਾ ਦੇ ਪੋਸਟਰ ਲਗਾਏ ਜਾ ਰਹੇ ਹਨ। ਪੋਸਟਰ ਲਗਾਉਣ ਵਾਲੇ ਕਾਂਗਰਸ ਵਰਕਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪੋਸਟਰ ਲਗਾ ਕਿ ਹਾਈਕਮਾਨ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 2022 ਦੀਆਂ ਚੋਣਾਂ (2022 elections) ਦੇ ਵਿੱਚ ਪ੍ਰਤਾਪ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ (CM face) ਬਣਾਇਆ ਜਾਵੇ।

ਕੈਪਟਨ-ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਲੱਗੇ ਪੋਸਟਰ
ਕੈਪਟਨ-ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਲੱਗੇ ਪੋਸਟਰ

ਗੁਰਦਾਸਪੁਰ:ਪੰਜਾਬ ਚ ਕਾਂਗਰਸ ਪਾਰਟੀ ਦੀ ਆਪਸੀ ਖਿੱਚੋ-ਤਾਣ ਲਗਾਤਾਰ ਚੱਲ ਰਹੀ ਹੈ ਉੱਥੇ ਹੀ ਪੋਸਟਰ ਵਾਰ (Poster war) ਵੀ ਉਸੇ ਤਰ੍ਹਾਂ ਜਾਰੀ ਹੈ। ਹੈ ਪਹਿਲਾ ਹੀ ਜਿਵੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister captain Amarinder Singh) ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਆਪਣੇ-ਆਪਣੇ ਲੀਡਰ ਨੂੰ ਪੰਜਾਬ ਦਾ ਮੁੱਖ ਆਗੂ ਕਰਾਰ ਦਿੰਦੇ ਵੱਖ-ਵੱਖ ਜ਼ਿਲ੍ਹਿਆਂ ਚ ਪੋਸਟਰ ਲਗਾਏ ਜਾ ਰਹੇ ਹਨ ਉੱਥੇ ਹੀ ਹੁਣ ਰਾਜ ਸਭਾ ਮੈਂਬਰ ਪੰਜਾਬ ਪ੍ਰਤਾਪ ਸਿੰਘ ਬਾਜਵਾ (Pratap Bajwa) ਦੇ ਸਮਰਥਕਾਂ ਵਲੋਂ ਵੀ ਜ਼ਿਲ੍ਹਾ ਗੁਰਦਾਸਪੁਰ ’ਚ ਵੱਖ-ਵੱਖ ਥਾਵਾਂ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਆਉਣ ਵਾਲਿਆਂ ਚੋਣਾਂ 2022 ’ਚ ਮੁਖ ਮੰਤਰੀ ਵਜੋਂ ਪੇਸ਼ ਕਰਦੇ ਪੋਸਟਰ ਲਗਾਏ ਗਏ।

ਕੈਪਟਨ-ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਲੱਗੇ ਪੋਸਟਰ

ਪੋਸਟਰ ਲਗਾਉਣ ਵਾਲੇ ਕਾਂਗਰਸ ਵਰਕਰ ਦਾ ਕਹਿਣੈ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਾਜਵਾ ਦੇ ਪੋਸਟਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੋਸਟਰ ਲਗਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਪੋਸਟਰ ਲਗਾਉਣ ਦੇ ਨਾਲ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਜਾਵੇਗਾ। ਇਸ ਦੌਰਾਨ ਕਾਂਗਰਸ ਵਰਕਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪੋਸਟਰ ਲਗਾ ਕਿ ਹਾਈਕਮਾਨ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 2022 ਦੀਆਂ ਚੋਣਾਂ ਦੇ ਵਿੱਚ ਪ੍ਰਤਾਪ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ।

ਇਹ ਵੀ ਪੜ੍ਹੋ:ਅਸ਼ਵਨੀ ਸੇਖੜੀ ਨਹੀਂ ਛੱਡਣਗੇ ਕਾਂਗਰਸ : ਕੈਪਟਨ ਅਮਰਿੰਦਰ ਸਿੰਘ

ABOUT THE AUTHOR

...view details